ਰੋਪੜ : ਖਦਸ਼ਾ ਹੈ ਕਿ ਮੋਰਿੰਡਾ ਨੇੜੇ ਭਾਖੜਾ ਨਹਿਰ ‘ਚ ਸੋਮਵਾਰ ਸ਼ਾਮ ਛਾਲ ਮਾਰਨ ਵਾਲੇ 40 ਸਾਲਾ ਮਰਚੈਂਟ ਨੇਵੀ ਅਧਿਕਾਰੀ ਡੁੱਬ ਗਏ ਹਨ | ਮੁਹਾਲੀ ਦੇ ਸੈਕਟਰ 3 ਬੀ-1 ਦੇ ਰਮਨਦੀਪ ਸਿੰਘ ਪਤਨੀ ਅਤੇ ਬੱਚਿਆਂ ਨਾਲ ਪਿਕਨਿਕ ਮਨਾਉਣ ਗਏ ਸਨ | ਉਨ੍ਹਾ ਦੇ ਭਰਾ ਜੈ ਵੀਰ ਸਿੰਘ, ਜੋ ਭਾਰਤੀ ਜਲ ਸੈਨਾ ‘ਚ ਕੈਪਟਨ ਹਨ, ਐੱਨ ਡੀ ਆਰ ਐੱਫ ਦੀ ਟੀਮ ਦੀ ਮਦਦ ਨਾਲ ਉਨ੍ਹਾ ਦੀ ਭਾਲ ਕਰ ਰਹੇ ਹਨ | ਜੈ ਵੀਰ ਨੇ ਦੱਸਿਆ ਕਿ ਰਮਨਦੀਪ ਪਰਵਾਰ ਤੇ ਕੁੱਤੇ ਨਾਲ ਪਿਕਨਿਕ ਮਨਾਉਣ ਗਏ ਸਨ | ਸ਼ਾਮ 5 ਵਜੇ ਦੇ ਕਰੀਬ ਨਹਿਰ ਦੇ ਕੰਢੇ ਸੈਰ ਕਰਨ ਦੌਰਾਨ ਕੁੱਤਾ ਨਹਿਰ ‘ਚ ਡਿੱਗ ਗਿਆ ਅਤੇ ਰਮਨਦੀਪ ਨੇ ਉਸ ਨੂੰ ਬਚਾਉਣ ਲਈ ਪਾਣੀ ‘ਚ ਛਾਲ ਮਾਰ ਦਿੱਤੀ | ਕੁੱਤੇ ਨੂੰ ਸਥਾਨਕ ਲੋਕਾਂ ਨੇ ਬਚਾਅ ਲਿਆ ਸੀ |
ਰੋਪੜ ਦੇ ਐੱਸ ਐੱਸ ਪੀ ਵਿਵੇਕਸ਼ੀਲ ਸੋਨੀ ਨੇ ਦੱਸਿਆ ਕਿ ਲਾਪਤਾ ਮਰਚੈਂਟ ਨੇਵੀ ਅਫਸਰ ਨੂੰ ਲੱਭਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ |




