30.5 C
Jalandhar
Tuesday, August 16, 2022
spot_img

ਕੁਵੈਤੀ ਸੁਪਰ ਮਾਰਕੀਟ ਨੇ ਭਾਰਤੀ ਉਤਪਾਦਾਂ ਤੋਂ ਕੀਤਾ ਕਿਨਾਰਾ

ਕੁਵੈਤ ਸਿਟੀ : ਪੈਗੰਬਰ ਮੁਹੰਮਦ ‘ਤੇ ਦੋ ਭਾਜਪਾ ਨੇਤਾਵਾਂ ਦੀ ਟਿੱਪਣੀਆਂ ਨੂੰ ਲੈ ਕੇ ਖਾੜੀ ਦੇਸ਼ਾਂ ਦੀ ਨਾਰਾਜ਼ਗੀ ਦਾ ਮਾਮਲਾ ਫਿਲਹਾਲ ਰੁਕਦਾ ਨਜ਼ਰ ਨਹੀਂ ਆ ਰਿਹਾ | ਕੁਵੈਤ ‘ਚ ਇੱਕ ਸੁਪਰ ਮਾਰਕੀਟ ਨੇ ਭਾਰਤੀ ਉਤਪਾਦਾਂ ਨੂੰ ਆਪਣੀਆਂ ਅਲਮਾਰੀਆਂ ਤੋਂ ਹਟਾ ਦਿੱਤਾ ਹੈ | ਪੈਗੰਬਰ ਮੁਹੰਮਦ ‘ਤੇ ਭਾਜਪਾ ਦੀ ਇੱਕ ਨੇਤਾ ਦੀ ਟਿੱਪਣੀ ਨੂੰ ਲੈ ਕੇ ਭਾਰਤੀ ਦੂਤਾਵਾਸ ਨੂੰ ਤਲਬ ਕਰਨ ਵਾਲਾ ਈਰਾਨ ਮੱਧ ਪੂਰਬ ਦਾ ਨਵਾਂ ਦੇਸ਼ ਬਣ ਗਿਆ ਹੈ | ਕੁਮੈਂਟਸ ਨੂੰ ਇਸਲਾਮ ਦੇ ਖਿਲਾਫ਼ ਦੱਸਦੇ ਹੋਏ ਅਲ ਅਰਦਿਆ ਕੋਆਪ੍ਰੇਟਿਵ ਸੁਸਾਇਟੀ ਦੇ ਸਟੋਰ ਨੇ ਭਾਰਤੀ ਚਾਹ ਅਤੇ ਹੋਰ ਉਤਪਾਦਾਂ ਨੂੰ ਸਟੋਰਾਂ ‘ਚ ਬੰਦ ਕਰ ਦਿੱਤਾ ਹੈ | ਸਾਊਦੀ ਅਰਬ, ਕਤਰ ਅਤੇ ਖੇਤਰ ਦੇ ਹੋਰ ਦੇਸ਼ਾਂ ਤੋਂ ਇਲਾਵਾ ਮਿਸਰ ਸਥਿਤ ਅਲ ਅਜਹਰ ਯੂਨੀਵਰਸਿਟੀ ਨੇ ਭਾਜਪਾ ਨੇਤਾ ਦੇ ਬਿਆਨ ਦੀ ਤਿੱਖੇ ਸ਼ਬਦਾਂ ‘ਚ ਆਲੋਚਨਾ ਕੀਤੀ ਹੈ | ਕੁਵੈਤ ਸਿਟੀ ਦੇ ਬਾਹਰ ਸਥਿਤ ਸੁਪਰ ਮਾਰਕੀਟ ‘ਚ ਭਾਰਤੀ ਚੌਲਾਂ ਦੀਆਂ ਬੋਰੀਆਂ, ਮਸਾਲੇ ਅਤੇ ਮਿਰਚਾਂ ਨੂੰ ਅਲਮਾਰੀਆਂ ‘ਚ ਪਲਾਸਟਿਕ ਸ਼ੀਟ ਨਾਲ ਢੱਕ ਦਿੱਤਾ ਹੈ | ਅਰਬੀ ਭਾਸ਼ਾ ‘ਚ ਲਿਖੇ ਸੰਦੇਸ਼ ‘ਚ ਪੜਿ੍ਹਆ ਜਾ ਸਕਦਾ ਹੈ, ‘ਅਸੀਂ ਭਾਰਤੀ ਉਤਪਾਦਾਂ ਨੂੰ ਹਟਾ ਦਿੱਤਾ ਹੈ |’ ਸਟੋਰ ਦੇ ਮੁੱਖ ਅਧਿਕਾਰੀ ਨਸੀਰ ਮੁਤਾਇਰੀ ਨੇ ਕਿਹਾ, ‘ਕੁਵੈਤੀ ਮੁਸਲਿਮ ਦੇ ਤੌਰ ‘ਤੇ ਅਸੀਂ ਪੈਗੰਬਰ ਦਾ ਅਪਮਾਨ ਬਰਦਾਸ਼ਤ ਨਹੀਂ ਕਰ ਸਕਦੇ |’

Related Articles

LEAVE A REPLY

Please enter your comment!
Please enter your name here

Latest Articles