ਸ੍ਰੀ ਮੁਕਤਸਰ ਸਾਹਿਬ (ਸ਼ਮਿੰਦਰਪਾਲ, ਪੂਜਾ, ਕੁਲਭੂਸ਼ਣ)-ਸ਼ੁੱਕਰਵਾਰ ਰਾਤ ਪਿੰਡ ਭੁੱਲਰ ਕੋਲ ਇੱਕ ਤੇਜ਼ ਰਫਤਾਰ ਕਾਰ ਨੇ ਸੜਕ ‘ਤੇ ਆ ਰਹੇ 5 ਪ੍ਰਵਾਸੀ ਮਜ਼ਦੂਰਾਂ ਨੂੰ ਟੱਕਰ ਮਾਰ ਦਿੱਤੀ | ਇਸ ਹਾਦਸੇ ਵਿੱਚ ਤਿੰਨ ਵਿਅਕਤੀਆਂ ਦੀ ਮੌਕੇ ‘ਤੇ ਮੌਤ ਹੋ ਗਈ, ਜਦਕਿ ਦੋ ਜ਼ਖਮੀ ਹੋ ਗਏ, ਜਿਨ੍ਹਾਂ ਨੂੰ ਪੁਲਸ ਨੇ ਹਸਪਤਾਲ ਦਾਖਲ ਕਰਵਾਇਆ | ਪ੍ਰਾਪਤ ਜਾਣਕਾਰੀ ਮੁਤਾਬਕ ਮਜ਼ਦੂਰ ਨੇਪਾਲ ਤੋਂ ਸਨ, ਜੋ ਨਿੱਜੀ ਪੈਲੇਸ ਭੁੱਲਰ ਵਿਖੇ ਕੰਮ ‘ਤੇ ਆ ਰਹੇ ਸਨ | ਉਹ ਸ੍ਰੀ ਮੁਕਤਸਰ ਸਾਹਿਬ ਵਾਲੇ ਪਾਸਿਓਾ ਪੈਦਲ ਸੜਕ ‘ਤੇ ਆ ਰਹੇ ਸਨ ਕਿ ਇਸ ਦੌਰਾਨ ਤੇਜ਼ ਰਫਤਾਰ ਗੱਡੀ ਨੇ ਉਨ੍ਹਾਂ ਨੂੰ ਟੱਕਰ ਮਾਰ ਦਿੱਤੀ | ਗੱਡੀ ਉਕਤ ਵਿਅਕਤੀਆਂ ਨੂੰ ਕੁਚਲ ਕੇ ਅੱਗੇ ਸੜਕ ‘ਤੇ ਬਣੇ ਇੱਕ ਕੋਠੋ ਨੂੰ ਢਾਹ ਕੇ ਸਫੈਦੇ ਵਿੱਚ ਟਕਰਾ ਗਈ, ਜਿਸ ਨਾਲ ਕਾਰ ਚਾਲਕ ਦੇ ਵੀ ਸੱਟਾਂ ਲੱਗੀਆਂ ਹਨ | ਉੱਧਰ ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ |




