ਇੱਕ ਆਦਿਵਾਸੀ ਕਬੀਲਾ, ਜੋ ਅੰਤਮ ਸੰਸਕਾਰ ਸਮੇਂ ਖਾਂਦਾ ਹੈ ਇਨਸਾਨੀ ਦਿਮਾਗ

0
328

ਨਵੀਂ ਦਿੱਲੀ : ਪਾਪੂਆ ਨਿਊ ਗਿਨੀ ‘ਚ ਕਰੀਬ 312 ਜਨਜਾਤੀਆਂ ਰਹਿੰਦੀਆਂ ਹਨ, ਇੱਥੇ ਰਹਿਣ ਵਾਲੀ ਇੱਕ ਜਨਜਾਤੀ ਨੂੰ ਆਪਣੇ ਅਜੀਬੋ-ਗਰੀਬ ਰਿਵਾਜ ਕਾਰਨ ਜਾਣਿਆ ਜਾਂਦਾ ਹੈ | ਅੰਤਮ ਸਸੰਕਾਰ ਸਮੇਂ ਇਸ ਜਨਜਾਤੀ ‘ਚ ਇਨਸਾਨ ਦਾ ਦਿਮਾਗ ਖਾਣ ਦਾ ਰਿਵਾਜ ਸੀ |
ਬਿ੍ਟੇਨ ਅਤੇ ਪਾਪੂਆ ਨਿਊ ਗਿਨੀ ਦੇ ਵਿਗਿਆਨਕਾਂ ਫੋਰ ਜਨਜਾਤੀ ਦੇ ਲੋਕਾਂ ‘ਤੇ ਖੋਜ ਕੀਤੀ | ਖੋਜ ‘ਚ ਪਤਾ ਚੱਲਿਆ ਕਿ ਇਹ ਆਦਿਵਾਸੀ ਜਿਨ੍ਹਾਂ ਦੇ ਭੋਜਨ ‘ਚ ਉਨ੍ਹਾਂ ਦੇ ਮਿ੍ਤਕ ਰਿਸ਼ਤੇਦਾਰਾਂ ਦਾ ਦਿਮਾਗ ਵੀ ਸ਼ਾਮਲ ਸੀ, ਇਨ੍ਹਾਂ ਨੇ ਕੁਰੂ ਨਾਂਅ ਦੀ ਬਿਮਾਰੀ ਲਈ ਜੈਨੇਟਿਕ ਰੋਗ ਸਮਰਥਾ ਵਿਕਸਤ ਕਰ ਲਈ ਹੈ | ਇਹ ਬਿਮਾਰੀ ‘ਮੈਡ ਕਾਊ’ ਡਿਜੀਜ਼ ਨਾਲ ਮਿਲਦੀ-ਜੁਲਦੀ ਹੈ | ਇਸ ਖੋਜ ਨਾਲ ਪਾਕਿਨਸਸ ਰੋਗ ਅਤੇ ਡਿਮੇਸ਼ੀਆ ਵਰਗੇ ‘ਪ੍ਰਯਾਨਸ’ ਰੋਗਾਂ ਦੇ ਨਵੇਂ ਇਲਾਜ ਖੋਜਣ ‘ਚ ਵੀ ਮਦਦ ਮਿਲ ਸਕਦੀ ਹੈ | ‘ਫੋਰ ਜਨਜਾਤੀ’ ‘ਚ ਜਦ ਕੋਈ ਅੰਤਮ ਸੰਸਕਾਰ ਹੁੰਦਾ ਸੀ, ਤਾਂ ਉਥੇ ਇਸ ਤਰ੍ਹਾਂ ਦੀਆਂ ਦਾਅਵਤਾਂ ਹੁੰਦੀਆਂ ਸਨ, ਜਿੱਥੇ ਮਰਦ ਆਪਣੇ ਮਿ੍ਤਕ ਰਿਸ਼ਤੇਦਾਰ ਦਾ ਮਾਸ ਖਾਂਦੇ ਸਨ, ਜਦਕਿ ਔਰਤਾਂ ਉਨ੍ਹਾਂ ਦਾ ਦਿਮਾਗ | ਇਹ ਰੀਤ ਆਪਣੇ ਪਿਆਰਿਆਂ ਪ੍ਰਤੀ ਸਨਮਾਨ ਦੇ ਪ੍ਰਤੀਕ ਦੇ ਤੌਰ ‘ਤੇ ਮੰਨੀ ਜਾਂਦੀ ਸੀ |
ਇਸ ਜਨਜਾਤੀ ਦਾ ਮੰਨਣਾ ਸੀ ਕਿ ਜੇਕਰ ਸਰੀਰ ਨੂੰ ਦਫਨਾਇਆ ਜਾਂਦਾ ਹੈ ਜਾਂ ਕਿਸੇ ਪਲੇਟਫਾਰਮ ‘ਤੇ ਰੱਖਿਆ ਜਾਂਦਾ ਹੈ, ਤਾਂ ਇਸ ਨੂੰ ਕੀੜੇ ਖਾਂਦੇ ਹਨ | ਇਸ ਤੋਂ ਚੰਗਾ ਤਾਂ ਇਹ ਹੈ ਕਿ ਸਰੀਰ ਨੂੰ ਉਹ ਲੋਕ ਖਾਣ, ਜੋ ਮਿ੍ਤਕ ਨੂੰ ਪਿਆਰ ਕਰਦੇ ਹਨ |
ਔਰਤਾਂ ਦਿਮਾਗ ਕੱਢ ਕੇ ਉਸ ‘ਚ ਫਰਨ ਮਿਲਾਉਂਦੀਆਂ ਅਤੇ ਫਿਰ ਇਸ ਨੂੰ ਬਾਂਸ ‘ਚ ਪਕਾਇਆ ਜਾਂਦਾ | ਪਿਤੇ ਨੂੰ ਛੱਡ ਕੇ ਸਭ ਕੁਝ ਭੁੰਨ ਕੇ ਖਾ ਲਿਆ ਜਾਂਦਾ, ਪਰ ਇਸ ਜਨਜਾਤੀ ਨੂੰ ਇਹ ਨਹੀਂ ਪਤਾ ਸੀ ਕਿ ਮਨੁੱਖੀ ਦਿਮਾਗ ‘ਚ ਇੱਕ ਖ਼ਤਰਨਾਕ ਅਣੂ ਹੁੰਦਾ ਹੈ, ਜੋ ਖਾਧੇ ਜਾਣ ‘ਤੇ ਮੌਤ ਦਾ ਕਾਰਨ ਬਣਦਾ ਹੈ | ਨਿਊ ਗਿਨੀ ਦੇ ਜ਼ਿਲ੍ਹਾ ਮੈਡੀਕਲ ਅਧਿਕਾਰੀ ਨੇ ਦੇਖਿਆ ਕਿ ਪਾਪੂਆ ਨਿਊ ਗਿਨੀ ਦੇ ਉਪਰਲੇ ਇਲਾਕਿਆਂ ‘ਚ ਰਹਿਣ ਵਾਲੀ ਫੋਰ ਜਨਜਾਤੀ ਦੇ ਕੁਝ ਲੋਕ ਇੱਕ ਖ਼ਤਰਨਾਕ ਅਤੇ ਰਹੱਸਮਈ ਬਿਮਾਰੀ ਨਾਲ ਪੀੜਤ ਹੋ ਰਹੇ ਸਨ | ਇਸ ਨਾਲ ਉਹ ਬੁਰੀ ਤਰ੍ਹਾਂ ਕਮਜ਼ੋਰ ਹੁੰਦੇ ਜਾਂਦੇ ਸਨ | ਹਾਲਾਤ ਇਹ ਸੀ ਕਿ ਇਸ ਤੋਂ ਪੀੜਤ ਲੋਕ ਪਹਿਲਾ ਚੱਲਣ-ਫਿਰਨ ਦੀ ਸਮਰਥਾ ਤੋਂ ਰਹਿ ਜਾਂਦੇ ਅਤੇ ਫਿਰ ਖਾਣਾ ਖਾਣ ਜਾਂ ਚਬਾਉਣਾ ਵੀ ਉਨ੍ਹਾਂ ਲਈ ਮੁਸ਼ਕਲ ਹੋ ਜਾਂਦਾ ਸੀ | ਇਸ ਕਾਰਨ ਉਨ੍ਹਾਂ ਦਾ ਭਾਰ ਘੱਟ ਹੋ ਜਾਂਦਾ ਅਤੇ ਬਾਅਦ ‘ਚ ਮੌਤ ਹੋ ਜਾਂਦੀ ਸੀ | ਇਸ ਜਨਜਾਤੀ ਨੇ ਇਸ ਬਿਮਾਰੀ ਨੂੰ ‘ਕੁਰੂ’ ਨਾਂਅ ਦਿੱਤਾ, ਜਿਸ ਦਾ ਅਰਥ ਹੈ ‘ਡਰ ਨਾਲ ਕੰਬਣਾ’ | ਇਸ ਬਿਮਾਰੀ ਕਾਰਨ ਹਰ ਸਾਲ ਇਸ ਜਨਜਾਤੀ ਦੇ ਕਰੀਬ 2 ਫੀਸਦੀ ਲੋਕਾਂ ਦੀ ਮੌਤ ਹੋ ਜਾਂਦੀ ਸੀ |
ਹੁਣ ਇਹ ਪਤਾ ਚੱਲਿਆ ਕਿ ‘ਪ੍ਰਯਾਨਸ’ ਨਾਂਅ ਦੇ ਪ੍ਰੋਟੀਨ ਦੇ ਕਾਰਨ ਹੋਣ ਵਾਲੀਆਂ ਕਈ ਬਿਮਾਰੀਆਂ ‘ਚੋਂ ਇੱਕ ਕੁਰੂ ਵੀ ਹੈ, ਜਿਸ ‘ਚ ਰੀਪ੍ਰੋਡਿਊਸ ਕਰਨ ਅਤੇ ਸੰਕਰਮਕ ਬਣਨ ਦੀ ਸਮਰਥਾ ਹੁੰਦੀ ਹੈ | ਪਿ੍ਯਾਨਸ ਆਮ ਤੌਰ ‘ਤੇ ਸਾਰੇ ਜਿਊਾਦੇ ਪ੍ਰਾਣੀਆਂ ਦੇ ਸਰੀਰ ਤੋਂ ਬਣਦਾ ਹੈ | ਇਹ ਸਰੀਰ ‘ਤੇ ਹਮਲਾ ਕਰਦਾ ਹੈ ਅਤੇ ਨੇੜੇ ਦੇ ਜੀਵਾਂ ਨੂੰ ਵੀ ਪ੍ਰਭਾਵਤ ਕਰਦਾ ਹੈ ਤੇ ਬਿਮਾਰੀ ਫੈਲਣ ਲੱਗਦੀ ਹੈ |

LEAVE A REPLY

Please enter your comment!
Please enter your name here