ਨਵੀਂ ਦਿੱਲੀ : ਦੁਨੀਆ ‘ਚ ਸਭ ਤੋਂ ਅਮੀਰ ਪਾਲਤੂ ਜਾਨਵਰਾਂ ਕੋਲ ਅਰਬਾਂ-ਖਰਬਾਂ ਰੁਪਏ ਹਨ | ਇਨ੍ਹਾਂ ਦੇ ਮਾਲਕਾਂ ਨੇ ਆਪਣੇ ਸਭ ਕੁਝ ਇਨ੍ਹਾਂ ਦੇ ਨਾਂਅ ‘ਤੇ ਰੱਖਿਆ ਹੈ | ਇਸੰਟਾਗ੍ਰਾਮ ਅਤੇ ਸੋਸ਼ਲ ਮੀਡੀਆ ‘ਤੇ ਲੱਖਾਂ ਲੋਕ ਇਨ੍ਹਾਂ ਨੂੰ ਫਾਲੋ ਕਰਦੇ ਹਨ | ਇੱਕ-ਇੱਕ ਪੋਸਟ ਕਰਨ ਲਈ ਇਹ ਲੱਖਾਂ ਰੁਪਏ ਕਮਾਉਂਦੇ ਹਨ | ਇਨ੍ਹਾਂ ਦਾ ਆਪਣਾ ਖੁਦ ਦਾ ਬ੍ਰਾਂਡ ਹੈ | ਇਨ੍ਹਾਂ ‘ਚ ਕਈ ਤਾਂ ਮਿਊਜ਼ਿਕ ਵੀਡੀਓ ਅਤੇ ਵੱਡੀਆਂ-ਵੱਡੀਆਂ ਕੰਪਨੀਆ ਦੇ ਇਸ਼ਤਿਹਾਰਾਂ ‘ਚ ਵੀ ਨਜ਼ਰ ਆਉਂਦੇ ਹਨ |
ਜਰਮਨ ਸ਼ੈਫਰਡ ਨਸਲ ਗੁੰਥਰ-5 ਦੁਨੀਆ ਦਾ ਸਭ ਤੋਂ ਅਮੀਰ ਪਾਲਤੂ ਜਾਨਵਰ ਹੈ | ਇਸ ਦਾ ਮਾਲਕਾਨਾ ਹੱਕ ਇਟਲੀ ਦੀ ਮੀਡੀਆ ਕੰਪਨੀ ਗੁੰਥਰ ਕਾਰਪੋਰੇਸ਼ਨ ਕੋਲ ਹੈ | ਇਸ ਕੋਲ 4000 ਕਰੋੜ ਦੀ ਦੌਲਤ ਹੈ | ਇਸ ਦਾ ਦਾਦਾ ਗੁੰਥਰ-3 ਜਰਮਨ ਦੀ ਕਾਊਾਟੇਸ ਕਾਰਲੋਟਾ ਲੀਬੇਨਸਟਾਈਨ ਦਾ ਪਸੰਦੀਦਾ ਜਨਵਰ ਸੀ | ਜਦ 1992 ‘ਚ ਲੀਬੇਨਸਟਾਈਨ ਦਾ ਦੇਹਾਂਤ ਹੋਇਆ ਤਾਂ ਉਹ ਆਪਣੇ ਕੁੱਤੇ ਲਈ ਅੱਠ ਕਰੋੜ ਡਾਲਰ ਦੀ ਮਾਲਕੀਅਤ ਛੱਡ ਗਈ ਸੀ | ਗੁੰਥਰ ਕਾਰਪੋਰੇਸ਼ਨ ਨੇ ਇਸ ਨੂੰ 50 ਕਰੋੜ ਡਾਲਰ ਤੱਕ ਪਹੁੰਚਾ ਦਿੱਤਾ |
ਨਾਲਾ ਨਾਂਅ ਦੀ ਬਿੱਲੀ ਕੋਲ 830 ਕਰੋੜ ਰੁਪਏ ਦੀ ਮਲਕੀਅਤ ਹੈ | ਇਹ ਇੰਸਟਾਗ੍ਰਾਮ ‘ਤੇ ਸਭ ਤੋਂ ਜ਼ਿਆਦਾ ਫਾਲੋ ਕੀਤੀ ਜਾਣ ਵਾਲੀਆਂ ਬਿੱਲੀਆਂ ‘ਚੋਂ ਇੱਕ ਹੈ | ਇਹ ਇੱਕ ਇਨਫਿਊਾਏਸਰ ਹੈ, ਜਿਸ ਦਾ ਆਪਣਾ ਕੈਟ ਫੂਡ ਬ੍ਰਾਂਡ ਹੈ | ਇੰਸਟਾਗ੍ਰਾਮ ‘ਤੇ ਇਸ ਦੇ 44 ਲੱਖ ਫਾਲੋਅਰਜ਼ ਹਨ | ਇਹ ਦੁਨੀਆ ‘ਚ ਦੂਜੀ ਸਭ ਤੋਂ ਅਮੀਰ ਬਿੱਲੀ ਹੈ | ਉਸ ਦਾ ਨਾਂਅ ਗਿਨੀਜ਼ ਬੁੱਕ ਆਫ਼ ਵਰਲਡ ਰਿਕਾਰਡ ‘ਚ ਵੀ ਦਰਜ ਹੈ | ਇਹ ਦੁਨੀਆ ਦਾ ਸਭ ਤੋਂ ਅਮੀਰ ਜਾਨਵਰ ਹੈ |


