6 ਸਾਲ ਦੇ ਬੱਚੇ ਨੇ ਅਧਿਆਪਕਾ ਨੂੰ ਗੋਲੀ ਮਾਰੀ

0
275

ਵਰਜੀਨੀਆ : ਅਮਰੀਕਾ ਦੇ ਵਰਜੀਨੀਆ ‘ਚ 6 ਸਾਲਾ ਲੜਕੇ ਨੇ ਸਕੂਲ ‘ਚ ਅਧਿਆਪਕਾ ਨੂੰ ਗੋਲੀ ਮਾਰ ਦਿੱਤੀ | ਪਹਿਲੀ ਜਮਾਤ ‘ਚ ਪੜ੍ਹਦੇ ਇਸ ਵਿਦਿਆਰਥੀ ਦਾ ਅਧਿਆਪਕਾ ਨਾਲ ਝਗੜਾ ਹੋ ਗਿਆ ਸੀ | ਨਿਊ ਪੋਰਟ ਸਿਟੀ ਪੁਲਸ ਅਤੇ ਸਕੂਲ ਪ੍ਰਬੰਧਨ ਨੇ ਇਹ ਜਾਣਕਾਰੀ ਦਿੱਤੀ | ਹਾਲਾਂਕਿ, ਰਿਚਨੇਕ ਐਲੀਮੈਂਟਰੀ ਸਕੂਲ ‘ਚ ਗੋਲੀਬਾਰੀ ਦੀ ਘਟਨਾ ਵਿੱਚ ਕੋਈ ਵਿਦਿਆਰਥੀ ਜ਼ਖਮੀ ਨਹੀਂ ਹੋਇਆ | ਪੁਲਸ ਮੁਖੀ ਸਟੀਵ ਡਰਿਊ ਨੇ ਕਿਹਾ ਕਿ ਅਧਿਆਪਕਾ, ਜਿਸ ਦੀ ਉਮਰ 30 ਸਾਲ ਹੈ, ਗੋਲੀਬਾਰੀ ‘ਚ ਗੰਭੀਰ ਰੂਪ ਵਿਚ ਜ਼ਖਮੀ ਹੋ ਗਈ, ਜਿਸ ਦੀ ਹਾਲਤ ‘ਚ ਹੁਣ ਸੁਧਾਰ ਹੈ |

LEAVE A REPLY

Please enter your comment!
Please enter your name here