ਸੀਤ ਲਹਿਰ ਖਿਲਾਫ ਰੈੱਡ ਅਲਰਟ

0
237

ਨਵੀਂ ਦਿੱਲੀ : ਉੱਤਰੀ ਭਾਰਤ ‘ਚ ਦਸ ਜਨਵਰੀ ਤੱਕ ਸੀਤ ਲਹਿਰ ਜਾਰੀ ਰਹੇਗੀ |
ਮੌਸਮ ਵਿਭਾਗ ਨੇ ਪੰਜਾਬ, ਚੰਡੀਗੜ੍ਹ, ਹਰਿਆਣਾ, ਦਿੱਲੀ ਤੇ ਯੂ ਪੀ ‘ਚ ਰੈੱਡ ਅਲਰਟ ਜਾਰੀ ਕੀਤਾ ਹੈ | ਇਸ ਵੇਲੇ ਉੱਤਰ ਭਾਰਤ ਵਿਚ ਠੰਢ ਦਾ ਕਹਿਰ ਜਾਰੀ ਹੈ ਤੇ ਐਤਵਾਰ ਸਾਰੇ ਉੱਤਰੀ ਭਾਰਤ ਵਿਚ ਦੁਪਹਿਰ ਤੱਕ ਧੁੰਦ ਰਹੀ | ਮੌਸਮ ਤੇ ਸਿਹਤ ਵਿਭਾਗ ਨੇ ਦਮੇ ਦੇ ਮਰੀਜ਼ਾਂ ਨੂੰ ਸਵੇਰ ਦੀ ਸੈਰ ਤੋਂ ਪਰਹੇਜ਼ ਕਰਨ ਦੀ ਸਲਾਹ ਦਿੱਤੀ ਹੈ |
ਉਤਰੀ ਭਾਰਤ ਦੇ ਕਈ ਹਿੱਸਿਆਂ ਵਿਚ ਦਿਸਣਯੋਗਤਾ ਐਤਵਾਰ ਸਵੇਰੇ ਪੰਜਾਹ ਮੀਟਰ ਤੱਕ ਸੀ | ਦਿੱਲੀ ਵਿਚ ਠੰਢ ਦੇ ਕਈ ਰਿਕਾਰਡ ਟੁੱਟ ਗਏ ਹਨ | ਇਥੇ ਸਫਦਰਜੰਗ ਵਿਚ ਤਾਪਮਾਨ 1.9 ਡਿਗਰੀ ਦਰਜ ਕੀਤਾ ਗਿਆ | ਦਿੱਲੀ ਦੇ ਕੌਮਾਂਤਰੀ ਹਵਾਈ ਅੱਡੇ ਦੇ ਅਧਿਕਾਰੀਆਂ ਨੇ ਦੱਸਿਆ ਕਿ ਕੈਟ ਤਿੰਨ ਦੀ ਅਣਹੋਂਦ ਕਾਰਨ ਕਈ ਹਵਾਈ ਉਡਾਣਾਂ ਪ੍ਰਭਾਵਤ ਹੋ ਸਕਦੀਆਂ ਹਨ | ਰੇਲਵੇ ਨੇ ਕਿਹਾ ਹੈ ਕਿ ਸੰਘਣੀ ਧੁੰਦ ਕਾਰਨ 480 ਤੋਂ ਜ਼ਿਆਦਾ ਰੇਲ ਗੱਡੀਆਂ ਪ੍ਰਭਾਵਤ ਹੋਈਆਂ ਹਨ | ਇਨ੍ਹਾਂ ਵਿਚੋਂ ਕਈ ਰੇਲ ਗੱਡੀਆਂ ਨੂੰ ਰੱਦ ਵੀ ਕਰ ਦਿੱਤਾ ਗਿਆ ਹੈ | ਰੇਲਵੇ ਨੇ ਯਾਤਰੀਆਂ ਨੂੰ ਸੂਚਿਤ ਕੀਤਾ ਹੈ ਕਿ ਉਹ ਰੇਲਵੇ ਦੀ ਐਪ ‘ਤੇ ਆਉਣ ਵਾਲੇ ਸਮੇਂ ਦੇ ਹਿਸਾਬ ਨਾਲ ਹੀ ਨੇੜਲੇ ਰੇਲਵੇ ਸਟੇਸ਼ਨ ‘ਤੇ ਪੁੱਜਣ |

LEAVE A REPLY

Please enter your comment!
Please enter your name here