ਹਿਮਾਚਲ ਨਿੱਘਾ, ਪੰਜਾਬ ਠੰਢਾ

0
326

ਸ਼ਿਮਲਾ : ਉੱਤਰੀ ਭਾਰਤ ਦੇ ਬਹੁਤੇ ਹਿੱਸਿਆਂ ‘ਚ ਹੱਡ-ਚੀਰਵੀਂ ਠੰਢ ਦਰਮਿਆਨ ਹਿਮਾਚਲ ਵਿਚ ਨਿੱਘਾ ਸਿਆਲ ਚੱਲ ਰਿਹਾ ਹੈ | ਮੌਸਮ ਮਾਹਰਾਂ ਨੇ ਇਸ ਨੂੰ ਕੁਦਰਤੀ ਵਰਤਾਰਾ ਦੱਸਿਆ ਹੈ | ਉਨ੍ਹਾਂ ਕਿਹਾ ਕਿ ਹਿਮਾਚਲ ਵਿਚ ਸੂਰਜ ਚਮਕ ਰਿਹਾ ਹੈ, ਜਦਕਿ ਪੰਜਾਬ, ਹਰਿਆਣਾ ਤੇ ਦਿੱਲੀ ‘ਚ ਧੁੰਦ ਛਾਈ ਹੋਈ ਹੈ | ਇਕ ਹਫਤੇ ਤੋਂ ਸ਼ਿਮਲਾ ਤੇ ਹੋਰਨਾਂ ਸੈਲਾਨੀ ਸਥਲਾਂ ‘ਚ ਧੁੱਪ ਖਿੜ ਰਹੀ ਹੈ | ਤਾਪਮਾਨ ਔਸਤ ਨਾਲੋਂ 7 ਡਿਗਰੀ ਉੱਤੇ ਚੱਲ ਰਿਹਾ ਹੈ | ਬਠਿੰਡਾ ‘ਚ ਸਵੇਰੇ ਧੁੰਦ ਕਾਰਨ ਹਾਲਾਤ ਕਾਫੀ ਖਰਾਬ ਸਨ, ਜਦੋਂ ਕਿ ਹਰਿਆਣਾ ਅਤੇ ਨਵੀਂ ਦਿੱਲੀ ਵਿਚ ਕਈ ਥਾਵਾਂ ‘ਤੇ 25 ਮੀਟਰ ਤੋਂ ਅੱਗੇ ਨਹੀਂ ਦੇਖਿਆ ਜਾ ਸਕਦਾ ਸੀ | ਰੇਲਵੇ ਅਧਿਕਾਰੀ ਨੇ ਦੱਸਿਆ ਕਿ ਧੁੰਦ ਕਾਰਨ 29 ਟਰੇਨਾਂ ਦੋ ਤੋਂ ਪੰਜ ਘੰਟੇ ਦੀ ਦੇਰੀ ਨਾਲ ਚੱਲੀਆਂ | ਇੰਦਰਾ ਗਾਂਧੀ ਹਵਾਈ ਅੱਡੇ ਤੋਂ ਖਰਾਬ ਮੌਸਮ ਕਾਰਨ 15 ਉਡਾਣਾਂ ਦੇਰੀ ਨਾਲ ਗਈਆਂ |

LEAVE A REPLY

Please enter your comment!
Please enter your name here