ਸੋਲਨ : ਬੁੱਧਵਾਰ ਸਵੇਰੇ ਸੋਲਨ ਜ਼ਿਲ੍ਹੇ ਦੇ ਅਰਕੀ ‘ਚ ਬਟਾਲ ਘਾਟੀ ਨੇੜੇ ਕਾਰ ਸਵਾਰ ਜੋੜਾ ਅਤੇ ਉਨ੍ਹਾਂ ਦੀਆਂ ਦੋ ਧੀਆਂ ਜ਼ਖਮੀ ਹੋ ਗਈਆਂ, ਜਦੋਂ ਉਨ੍ਹਾਂ ‘ਤੇ ਜਵਾਈ ਅਤੇ ਉਸ ਦੇ ਸਾਥੀ ਨੇ ਕਥਿਤ ਤੌਰ ‘ਤੇ ਗੋਲੀਬਾਰੀ ਕੀਤੀ ਕਰ ਦਿੱਤੀ | ਧਿਆਨ ਚੰਦ ਦੇ ਜਵਾਈ ਸੁਰਿੰਦਰ ਕਥਿਤ ਤੌਰ ‘ਤੇ ਹਮੀਰਪੁਰ ਜ਼ਿਲ੍ਹੇ ਦੇ ਭੋਟਾ ਤੋਂ ਸਹੁਰੇ ਦੀ ਕਾਰ ਦਾ ਪਿੱਛਾ ਕਰ ਰਿਹਾ ਸੀ, ਜਦੋਂ ਉਹ ਸ਼ਿਮਲਾ ਜਾ ਰਹੇ ਸਨ | ਪੀੜਤ ਹਮੀਰਪੁਰ ਜ਼ਿਲ੍ਹੇ ਦੇ ਰਹਿਣ ਵਾਲੇ ਹਨ | ਸੁਰਿੰਦਰ ਨੇ ਕਥਿਤ ਤੌਰ ‘ਤੇ ਅਰਕੀ ਦੀ ਬਟਾਲ ਘਾਟੀ ਨੇੜੇ ਉਨ੍ਹਾਂ ਦੀ ਕਾਰ ਨੂੰ ਰੋਕਿਆ ਅਤੇ ਉਨ੍ਹਾਂ ‘ਤੇ ਗੋਲੀਬਾਰੀ ਕਰ ਦਿੱਤੀ | ਸੋਲਨ ਦੇ ਐੱਸ ਪੀ ਵਰਿੰਦਰ ਸ਼ਰਮਾ ਨੇ ਦੱਸਿਆ ਕਿ ਹਮੀਰਪੁਰ ਵਾਸੀ ਸੁਰਿੰਦਰ ਅਤੇ ਉਸ ਦੇ ਸਾਥੀ ਰੋਹਿਤ ਨੇ ਦੋ ਗੋਲੀਆਂ ਚਲਾਈਆਂ | ਜ਼ਖਮੀ ਧਿਆਨ ਚੰਦ, ਉਸ ਦੀ ਪਤਨੀ ਅਤੇ ਦੋ ਬੇਟੀਆਂ ਨੂੰ ਸ਼ਿਮਲਾ ਦੇ ਆਈ ਜੀ ਐੱਮ ਸੀ ਰੈਫਰ ਕਰਨਾ ਪਿਆ | ਮਾਮਲਾ ਦਰਜ ਕਰਕੇ ਰੋਹਿਤ ਨੂੰ ਕਾਬੂ ਕਰ ਲਿਆ ਗਿਆ, ਜਦਕਿ ਸੁਰਿੰਦਰ ਮੌਕੇ ਤੋਂ ਫਰਾਰ ਹੋ ਗਿਆ |




