24.3 C
Jalandhar
Thursday, March 28, 2024
spot_img

ਮੱਖਣ ਸਿੰਘ ਕਤਲ ਕੇਸ ‘ਚ 2 ਹੋਰ ਗਿ੍ਫਤਾਰੀਆਂ, 3 ਪਿਸਤੌਲ ਬਰਾਮਦ

ਨਵਾਂਸ਼ਹਿਰ (ਮਨੋਜ ਲਾਡੀ)
ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਪੁਲਸ ਵੱਲੋਂ ਬਹੁ-ਚਰਚਿਤ ਮੱਖਣ ਸਿੰਘ ਕੰਗ ਕਤਲ ਮਾਮਲੇ ਵਿੱਚ ਪੰਜਾਬ ਪੁਲਸ ਦੀ ਐਂਟੀ ਗੈਂਗਸਟਰ ਟਾਸਕ ਫੋਰਸ ਟੀਮ ਵੱਲੋਂ ਮਹਾਰਾਸ਼ਟਰ ਤੋਂ ਗਿ੍ਫਤਾਰ ਕੀਤੇ 3 ਗੈਂਗਸਟਰਾਂ ਦੀ ਪੁੱਛਗਿੱਛ ਨਾਲ 9 ਐੱਮ ਐੱਮ ਪਿਸਤੌਲ ਅਤੇ 2 ਪਿਸਤੌਲ 32 ਬੋਰ ਸਮੇਤ 4 ਕਾਰਤੂਸ ਬਰਾਮਦ ਕੀਤੇ ਹਨ | ਇਸੇ ਕਤਲ ਕੇਸ ਵਿੱਚ ਸ਼ਾਮਲ ਖੜਕ ਸਿੰਘ ਉਰਫ ਗੱਗੂ ਵਾਸੀ ਪਿੰਡ ਸੁੱਧਾ ਮਾਜਰਾ, ਥਾਣਾ ਕਾਠਗੜ੍ਹ ਅਤੇ ਦੀਪਕ ਚੌਹਾਨ ਉਰਫ ਬੀਕਾ ਵਾਸੀ ਭੱਦੀ, ਥਾਣਾ ਬਲਾਚੌਰ ਨੂੰ ਵੀ ਗਿ੍ਫ਼ਤਾਰ ਕਰ ਲਿਆ ਹੈ |
ਆਈ ਜੀ ਲੁਧਿਆਣਾ ਰੇਂਜ ਕੌਸਤੁਭ ਸ਼ਰਮਾ ਨੇ ਸ਼ੁੱਕਰਵਾਰ ਪ੍ਰੈੱਸ ਕਾਨਫਰੰਸ ‘ਚ ਦੱਸਿਆ ਕਿ 28 ਮਾਰਚ 2022 ਨੂੰ ਸਵੇਰੇ ਸਮੇਂ ਮੱਖਣ ਸਿੰਘ ਪੁੱਤਰ ਸੰਤੋਖ ਸਿੰਘ ਵਾਸੀ ਕੰਗ, ਥਾਣਾ ਰਾਹੋਂ ਦਾ ਭੱਲਾ ਪੈਟਰੋਲ ਪੰਪ, ਗੜ੍ਹੀ ਭਾਰਟੀ ਰਾਹੋਂ ਵਿਖੇ ਗੈਂਗਸਟਰ ਰਜੇਸ਼ ਕੁਮਾਰ ਉਰਫ ਸੋਨੂੰ ਖੱਤਰੀ ਦੇ ਇਸ਼ਾਰੇ ‘ਤੇ ਗੈਂਗਸਟਰਾਂ ਵੱਲੋਂ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ, ਜਿਸ ਸੰਬੰਧੀ ਗੈਂਗਸਟਰ ਰਜੇਸ਼ ਕੁਮਾਰ ਉਰਫ ਸੋਨੂੰ ਖੱਤਰੀ, ਮਨਦੀਪ ਉਰਫ ਦੀਪਾ ਵਾਸੀ ਬੇਗਮਪੁਰ ਅਤੇ ਹੋਰ ਅਣਪਛਾਤੇ ਵਿਅਕਤੀਆਂ ਖਿਲਾਫ਼ ਮੁਕੱਦਮਾ ਥਾਣਾ ਰਾਹੋਂ ਵਿਖੇ ਦਰਜ ਕਰਕੇ ਤਫਤੀਸ਼ ਅਮਲ ਵਿੱਚ ਲਿਆਂਦੀ ਗਈ | ਤਫਤੀਸ਼ ਦੌਰਾਨ ਪ੍ਰਣਵ ਸਹਿਗਲ ਵਾਸੀ ਵਿਕਾਸ ਨਗਰ, ਨਵਾਂਸ਼ਹਿਰ, ਸ਼ਿਵਮ ਵਾਸੀ ਮਹਾਲੋਂ, ਅਮਨਦੀਪ ਕੁਮਾਰ ਉਰਫ ਰੈਂਚੋ ਵਾਸੀ ਖਮਾਚੋਂ, ਗੁਰਮੁੱਖ ਸਿੰਘ ਉਰਫ ਗੋਰਾ ਵਾਸੀ ਉਧਨੋਵਾਲ, ਥਾਣਾ ਬਲਾਚੌਰ, ਰਾਹੁਲ ਨਾਥਾ ਵਾਸੀ ਕਰੀਮਪੁਰ ਧਿਆਨੀ, ਥਾਣਾ ਪੋਜੇਵਾਲ, ਕਰਮਜੀਤ ਸਿੰਘ ਉਰਫ ਜੱਸਾ ਵਾਸੀ ਹੱਪੋਵਾਲ, ਖੜਕ ਸਿੰਘ ਉਰਫ ਗੱਗੂ ਵਾਸੀ ਸੁੱਧਾ ਮਾਜਰਾ, ਥਾਣਾ ਕਾਠਗੜ੍ਹ, ਦੀਪਕ ਚੌਹਾਨ ਉਰਫ ਬੀਕਾ ਵਾਸੀ ਭੱਦੀ ਅਤੇ ਜਸਕਰਨ ਜੱਸੀ ਵਾਸੀ ਲੋਧੀਪੁਰ ਨੂੰ ਇਸ ਮੁਕੱਦਮੇ ਵਿੱਚ ਨਾਮਜ਼ਦ ਕੀਤਾ ਗਿਆ | ਪ੍ਰਣਵ ਸਹਿਗਲ ਅਤੇ ਮਨਦੀਪ ਦੀਪਾ ਇਸ ਮੁਕੱਦਮੇ ਵਿੱਚ ਪਹਿਲਾਂ ਹੀ ਗਿ੍ਫਤਾਰ ਹੋ ਚੁੱਕੇ ਹਨ ਅਤੇ ਬਾਕੀਆਂ ਦੀ ਗਿ੍ਫ਼ਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਸੀ | 9 ਜਨਵਰੀ ਨੂੰ ਗੈਂਗਸਟਰ ਸ਼ਿਵਮ, ਅਮਨਦੀਪ ਕੁਮਾਰ ਉਰਫ ਰੈਂਚੋ ਅਤੇ ਗੁਰਮੁੱਖ ਸਿੰਘ ਉਰਫ ਗੋਰਾ ਨੂੰ ਐਂਟੀ ਗੈਂਗਸਟਰ ਟਾਸਕ ਫੋਰਸ ਟੀਮ ਵੱਲੋਂ ਮਹਾਰਾਸ਼ਟਰ ਦੇ ਐਂਟੀ ਟੈਰੇਰਿਸਟ ਸਕੁਐਡ ਦੀ ਮਦਦ ਨਾਲ ਗਿ੍ਫਤਾਰ ਕੀਤਾ ਗਿਆ ਸੀ |
ਡੂੰਘਾਈ ਨਾਲ ਤਫਤੀਸ਼ ਲਈ ਐੱਸ ਪੀ (ਜਾਂਚ), ਮੁਕੇਸ਼ ਕੁਮਾਰ, ਡੀ ਐੱਸ ਪੀ (ਡੀ) ਹਰਸ਼ਪ੍ਰੀਤ ਸਿੰਘ, ਡੀ ਐੱਸ ਪੀ ਨਵਾਂਸ਼ਹਿਰ ਰਣਜੀਤ ਸਿੰਘ ਬਦੇਸ਼ਾ, ਡੀ ਐੱਸ ਪੀ ਹੋਮੀਸਾਈਡ ਐਂਡ ਫੋਰੈਂਸਿਕ ਸੁਰਿੰਦਰ ਚਾਂਦ, ਮੁੱਖ ਅਫਸਰ ਥਾਣਾ ਰਾਹੋੋਂ ਅਤੇ ਇੰਚਾਰਜ ਸੀ ਆਈ ਏ ਸਟਾਫ ਸ਼ਹੀਦ ਭਗਤ ਸਿੰਘ ਨਗਰ ‘ਤੇ ਅਧਾਰਤ ਸਪੈਸ਼ਲ ਟੀਮਾਂ ਦਾ ਗਠਨ ਕੀਤਾ ਗਿਆ | ਡੂੰਘਾਈ ਨਾਲ ਪੁੱਛਗਿੱਛ ‘ਚ ਪਤਾ ਲੱਗਾ ਕਿ ਇਸ ਵਾਰਦਾਤ ਤੋਂ ਬਾਅਦ ਸ਼ਿਵਮ ਨੇ ਇੱਕ ਪਿਸਤੌਲ 9 ਐੱਮ ਐੱਮ ਅਤੇ ਸਫਾਰੀ ਕਾਰ ਖੜਕ ਸਿੰਘ ਉਰਫ ਗੱਗੂ ਦੇ ਹਵਾਲੇ ਕੀਤੇ ਸਨ, ਜਿਸ ਦੇ ਆਧਾਰ ‘ਤੇ ਖੜਕ ਸਿੰਘ ਉਰਫ ਗੱਗੂ ਨੁੂੰ ਗਿ੍ਫਤਾਰ ਕਰਕੇ ਉਸ ਪਾਸੋਂ 09 ਐੱਮ ਐੱਮ ਪਿਸਤੌਲ ਬਰਾਮਦ ਕੀਤਾ ਗਿਆ ਅਤੇ ਉਸ ਦੀ ਪੁੱਛਗਿੱਛ ਤੋਂ ਖੁਲਾਸਾ ਹੋਇਆ ਕਿ ਵਾਰਦਾਤ ਵਿੱਚ ਵਰਤੀ ਉਕਤ ਸਫਾਰੀ ਕਾਰ ਉਸ ਵੱਲੋਂ ਆਪਣੇ ਦੋਸਤ ਦੀਪਕ ਚੌਹਾਨ ਉਰਫ ਬੀਕਾ ਵਾਸੀ ਭੱਦੀ ਨਾਲ ਮਿਲ ਕੇ 38,000 ਰੁਪਏ ਵਿੱਚ ਵੇਚ ਦਿੱਤੀ ਗਈ ਅਤੇ ਰਕਮ ਉਨ੍ਹਾਂ ਦੋਵਾਂ ਨੇ ਆਪਸ ਵਿੱਚ ਵੰਡ ਲਈ | ਦੀਪਕ ਚੌਹਾਨ ਉਰਫ ਬੀਕਾ ਨੂੰ ਵੀ ਇਸ ਕੇਸ ਵਿੱਚ ਗਿ੍ਫਤਾਰ ਕਰ ਲਿਆ ਗਿਆ ਹੈ | ਸ਼ਿਵਮ ਦੇ ਦੱਸਣ ‘ਤੇ ਇੱਕ ਪਿਸਤੌਲ 32 ਬੋਰ ਸਮੇਤ ਦੋ ਜ਼ਿੰਦਾ ਰੌਂਦ ਅਤੇ ਅਮਨਦੀਪ ਉਰਫ ਰੈਂਚੋ ਦੇ ਦੱਸਣ ‘ਤੇ ਇੱਕ ਪਿਸਤੌਲ 32 ਬੋਰ ਸਮੇਤ ਦੋ ਜ਼ਿੰਦਾ ਰੌਂਦ ਵੱਖਰੇ ਤੌਰ ‘ਤੇ ਬਰਾਮਦ ਕੀਤੇ ਗਏ |

Related Articles

LEAVE A REPLY

Please enter your comment!
Please enter your name here

Latest Articles