50-55 ਲੱਖ ਵਾਲੀਆਂ ਟਿਕਟਾਂ ਅਗਲੇ ਸਾਲ ਮਾਰਚ ਤੱਕ ਲਈ ਬੁੱਕ

0
210

ਨਵੀਂ ਦਿੱਲੀ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ੁੱਕਰਵਾਰ ਵੀਡੀਓ ਕਾਨਫਰੰਸਿੰਗ ਰਾਹੀਂ ਵਾਰਾਨਸੀ ‘ਚ ਦੁਨੀਆ ਦੇ ਸਭ ਤੋਂ ਲੰਮੇ ਰਿਵਰ ਕਰੂਜ਼, ਐੱਮ ਵੀ ਗੰਗਾ ਵਿਲਾਸ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ | ਪ੍ਰਧਾਨ ਮੰਤਰੀ ਨੇ ਵਾਰਾਨਸੀ ਵਿਖੇ ਟੈਂਟ ਸਿਟੀ ਦਾ ਉਦਘਾਟਨ ਵੀ ਕੀਤਾ ਅਤੇ 1,000 ਕਰੋੜ ਰੁਪਏ ਤੋਂ ਵੱਧ ਦੇ ਕਈ ਹੋਰ ਅੰਦਰੂਨੀ ਜਲ ਮਾਰਗਾਂ ਦੇ ਪ੍ਰਾਜੈਕਟਾਂ ਲਈ ਨੀਂਹ ਪੱਥਰ ਰੱਖੇ | ਰਿਵਰ ਕਰੂਜ਼ ਯੂ ਪੀ, ਬਿਹਾਰ, ਝਾਰਖੰਡ, ਪੱਛਮੀ ਬੰਗਾਲ ਅਤੇ ਬੰਗਲਾਦੇਸ਼ ਤੋਂ ਹੁੰਦਾ ਹੋਇਆ ਡਿਬਰੂਗੜ੍ਹ ਤੱਕ ਜਾਵੇਗਾ | ਇਸ ਯਾਤਰਾ ਨਾਲ ਨਾ ਸਿਰਫ ਸੈਰ-ਸਪਾਟੇ, ਸਗੋਂ ਵਪਾਰ ਦਾ ਵੀ ਰਾਹ ਖੁੱਲ੍ਹੇਗਾ | 62 ਮੀਟਰ ਲੰਮੇ ਤੇ 12 ਮੀਟਰ ਚੌੜੇ ਗੰਗਾ ਵਿਲਾਸ ਵਿਚ ਸ਼ਾਕਾਹਾਰੀ ਖਾਣਾ ਮਿਲੇਗਾ ਤੇ ਡਾਕਟਰ ਵੀ ਉਪਲੱਬਧ ਹੋਣਗੇ | ਦਾਰੂ ਤੇ ਮੀਟ ਨਹੀਂ ਮਿਲਣਗੇ | 51 ਦਿਨ ਦੇ ਸਫਰ ਦਾ ਕਿਰਾਇਆ 50-55 ਲੱਖ ਪ੍ਰਤੀ ਯਾਤਰੀ ਹੋਵੇਗਾ | ਮਾਰਚ 2024 ਤੱਕ ਸੀਟਾਂ ਬੁੱਕ ਹੋ ਚੁੱਕੀਆਂ ਹਨ | ਬਹੁਤੇ ਯਾਤਰੀ ਅਮਰੀਕਾ ਤੇ ਯੂਰਪ ਦੇ ਹਨ | ਹੁਣ ਅਪ੍ਰੈਲ 2024 ਦੀ ਬੁਕਿੰਗ ਹੋਵੇਗੀ | ਲਗਜ਼ਰੀ ਕਰੂਜ਼ ਵਿਚ 36 ਯਾਤਰੀ ਸਫਰ ਕਰ ਸਕਦੇ ਹਨ | ਜਹਾਜ਼ ਦਾ ਕਪਤਾਨ ਮਹਾਦੇਵ ਨਾਇਕ ਹੈ, ਜਿਸ ਦਾ 35 ਸਾਲ ਤੋਂ ਵੱਧ ਦਾ ਤਜਰਬਾ ਹੈ | ਅਮਲੇ ਦੇ ਕੁਲ 39 ਮੈਂਬਰ ਹਨ |

LEAVE A REPLY

Please enter your comment!
Please enter your name here