ਹਿਮਾਚਲ ਕੈਬਨਿਟ ਵੱਲੋਂ ਪਹਿਲੀ ਮੀਟਿੰਗ ‘ਚ ਪੁਰਾਣੀ ਪੈਨਸ਼ਨ ਬਹਾਲ

0
245

ਸ਼ਿਮਲਾ : ਹਿਮਾਚਲ ਵਿਚ ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁੱਖੂ ਦੀ ਕੈਬਨਿਟ ਨੇ ਆਪਣੀ ਪਹਿਲੀ ਮੀਟਿੰਗ ‘ਚ ਹੀ ਸ਼ੁੱਕਰਵਾਰ ਓਲਡ ਪੈਨਸ਼ਨ ਸਕੀਮ (ਓ ਪੀ ਐੱਸ) ਬਹਾਲ ਕਰ ਦਿੱਤੀ | ਇਸ ਨਾਲ ਇਕ ਲੱਖ 36 ਹਜ਼ਾਰ ਮੁਲਾਜ਼ਮਾਂ ਨੂੰ ਫਾਇਦਾ ਹੋਵੇਗਾ | ਕੈਬਨਿਟ ਨੇ ਮਹਿਲਾਵਾਂ ਨੂੰ 1500 ਰੁਪਏ ਮਹੀਨਾ ਦੇਣ ਅਤੇ ਇਕ ਲੱਖ ਨੌਜਵਾਨਾਂ ਨੂੰ ਰੁਜ਼ਗਾਰ ਦੇਣ ਲਈ ਦੋ ਕੈਬਨਿਟ ਸਬ-ਕਮੇਟੀਆਂ ਬਣਾ ਦਿੱਤੀਆਂ ਹਨ | ਸੁੱਖੂ ਨੇ ਕਿਹਾ ਕਿ ਓ ਪੀ ਐੱਸ ਅੱਜ ਤੋਂ ਲਾਗੂ ਹੋ ਗਈ ਹੈ, ਜਦਕਿ ਦੂਜੀਆਂ ਦੋ ਗਰੰਟੀਆਂ ਬਾਰੇ ਫੈਸਲਾ ਅਗਲੇ ਮਹੀਨੇ ਕੀਤਾ ਜਾਵੇਗਾ | ਪੁਰਾਣੀ ਪੈਨਸ਼ਨ ਬਹਾਲ ਹੋਣ ਨਾਲ ਸਾਲਾਨਾ 800-900 ਕਰੋੜ ਬੋਝ ਪਏਗਾ | ਉਨ੍ਹਾ ਕਿਹਾ ਕਿ ਡੀਜ਼ਲ ਦਾ ਵੈਟ ਤਿੰਨ ਰੁਪਏ ਵਧਾਉਣ ਨਾਲ ਹੋਣ ਵਾਲੀ ਕਮਾਈ ਨਾਲ ਪੈਨਸ਼ਨ ਦਿੱਤੀ ਜਾਵੇਗੀ | ਬਕਾਇਆ ਦੇਣ ਲਈ ਪੈਸੇ ਦਾ ਜੁਗਾੜ ਕਰਨਾ ਪੈਣਾ ਹੈ | ਪੁਰਾਣੀ ਪੈਨਸ਼ਨ ਦਾ ਲਾਭ ਸਾਰੇ ਵਿਭਾਗਾਂ, ਬੋਰਡਾਂ ਤੇ ਨਿਗਮਾਂ ਦੇ ਮੁਲਾਜ਼ਮਾਂ ਨੂੰ ਮਿਲੇਗਾ |

LEAVE A REPLY

Please enter your comment!
Please enter your name here