25.8 C
Jalandhar
Monday, September 16, 2024
spot_img

ਕੋ-ਪਾਇਲਟ ਅੰਜੂ ਨੇ ਅੱਜ ਹੀ ਬਣਨਾ ਸੀ ਪਾਇਲਟ

ਤਿ੍ਭਵਨ ਇੰਟਰਨੈਸ਼ਨਲ ਏਅਰਪੋਰਟ ਦੇ ਡਾਇਰੈਕਟਰ ਜਨਰਲ ਪ੍ਰੇਮਨਾਥ ਠਾਕੁਰ ਨੇ ਦੱਸਿਆ ਕਿ ਪੋਖਰਾ ‘ਚ ਡਿੱਗੇ ਯਤੀ ਏਅਰਲਾਈਨਜ਼ ਦੇ ਜਹਾਜ਼ ਦਾ ਪਾਇਲਟ ਆਖਰੀ ਸਮੇਂ ਤੱਕ ਏਅਰ ਟੈ੍ਰਫਿਕ ਕੰਟਰੋਲ ਦੇ ਸੰਪਰਕ ‘ਚ ਸੀ, ਪਰ ਉਸ ਨੇ ਟਾਵਰ ਨੂੰ ਨਹੀਂ ਦੱਸਿਆ ਕਿ ਚੀਜ਼ਾਂ ਠੀਕ ਨਹੀਂ ਸਨ | ਜਹਾਜ਼ ਉਤਰਨ ਹੀ ਵਾਲਾ ਸੀ, ਠੀਕ ਉਸੇ ਸਮੇਂ ਹਾਦਸਾ ਹੋ ਗਿਆ | ਹਾਦਸੇ ਦੀ ਵਜ੍ਹਾ ਦਾ ਪਤਾ ਨਹੀਂ ਚੱਲ ਸਕਿਆ | ਇਸ ਜਹਾਜ਼ ਦੀ ਕੋ-ਪਾਇਲਟ ਅੰਜੂ ਖਤਿਵੜਾ ਸੀ | ਬਤੌਰ ਕੋ-ਪਾਇਲਟ ਇਹ ਉਸ ਦੀ ਆਖਰੀ ਉਡਾਨ ਸੀ | ਇਸ ਤੋਂ ਬਾਅਦ ਉਹ ਕੈਪਟਨ ਬਣਨ ਵਾਲੀ ਸੀ | ਕੈਪਟਨ ਬਣਨ ਲਈ ਉਹ ਸੀਨੀਅਰ ਪਾਇਲਟ ਅਤੇ ਟਰੇਨਰ ਕਮਲ ਕੇ ਸੀ ਦੇ ਨਾਲ ਉਡਾਨ ‘ਤੇ ਗਈ ਸੀ | ਪਾਇਲਟ ਬਣਨ ਲਈ ਘੱਟੋ-ਘੱਟ 10 ਘੰਟੇ ਦੇ ਫਲਾਇੰਗ ਤਜਰਬੇ ਦੀ ਜ਼ਰੂਰਤ ਹੁੰਦੀ ਹੈ |
16 ਸਾਲ ਪਹਿਲਾਂ ਅੰਜੂ ਦੇ ਪਤੀ ਦੀ ਮੌਤ ਵੀ ਜਹਾਜ਼ ਹਾਦਸੇ ‘ਚ ਹੋਈ ਸੀ | ਉਹ ਵੀ ਯਤੀ ਏਅਰਲਾਈਨਜ਼ ਦਾ ਜਹਾਜ਼ ਉਡਾ ਰਹੇ ਸਨ, ਉਸ ਸਮੇਂ ਅੰਜੂ ਦੇ ਪਤੀ ਦੀਪਕ ਪੋਖਰੇਲ ਕੋ-ਪਾਇਲਟ ਸਨ | ਇਹ ਹਾਦਸਾ 21 ਜੂਨ 2006 ਨੂੰ ਹੋਇਆ ਸੀ | ਜਹਾਜ਼ ਨੇਪਾਲਗੰਜ ਤੋਂ ਸੁਰਖਤ ਹੁੰਦੇ ਹੋਏ ਜੁਮਲਾ ਜਾ ਰਿਹਾ ਸੀ |

Related Articles

LEAVE A REPLY

Please enter your comment!
Please enter your name here

Latest Articles