ਕੁਲ ਹਿੰਦ ਦਲਿਤ ਅਧਿਕਾਰ ਅੰਦੋਲਨ ਦੀ ਦੋ ਰੋਜ਼ਾ ਬੈਠਕ ਕੁਲਬਰਗੀ ‘ਚ

0
200

ਸ਼ਾਹਕੋਟ (ਗਿਆਨ ਸੈਦਪੁਰੀ)
ਕੁਲ ਹਿੰਦ ਦਲਿਤ ਅਧਿਕਾਰ ਅੰਦੋਲਨ ਦੇ ਜਨਰਲ ਸਕੱਤਰ ਕਾਮਰੇਡ ਵੀ.ਐੱਸ. ਨਿਰਮਲ ਅਤੇ ਭਾਰਤੀ ਖੇਤ ਮਜ਼ਦੂਰ ਯੂਨੀਅਨ ਦੇ ਜਨਰਲ ਸਕੱਤਰ ਕਾਮਰੇਡ ਗੁਲਜ਼ਾਰ ਸਿੰਘ ਗੋਰੀਆ ਨੇ ਇੱਕ ਲਿਖਤੀ ਬਿਆਨ ਜਾਰੀ ਕਰਦਿਆਂ ਦੱਸਿਆ ਕਿ ਅੰਦੋਲਨ ਦੀ ਕੌਮੀ ਕਮੇਟੀ ਦੀ ਦੋ ਦਿਨਾਂ ਬੈਠਕ 29 ਅਤੇ 30 ਜਨਵਰੀ ਨੂੰ ਹੋਵੇਗੀ | ਕਰਨਾਟਕ ਦੇ ਸ਼ਹਿਰ ਕੁਲਬਰਗੀ ਵਿੱਚ ਹੋਣ ਵਾਲੀ ਮੀਟਿੰਗ ਵਿੱਚ ਪੰਜਾਬ ਤੋਂ ਇੱਕ ਚਾਰ ਮੈਂਬਰੀ ਵਫਦ ਵੀ ਭਾਗ ਲਵੇਗਾ |
ਆਗੂਆਂ ਨੇ ਲੰਘੇ ਨਵੰਬਰ ਮਹੀਨੇ ਦਿੱਲੀ ਦੇ ਕਾਮਰੇਡ ਹਰਕਿਸ਼ਨ ਸਿੰਘ ਸੁਰਜੀਤ ਭਵਨ ਵਿੱਚ ‘ਦਲਿਤਾਂ’ ਉੱਪਰ ਵਧਦੇ ਹਮਲਿਆਂ ਵਿਰੁੱਧ ਕੁਲ ਹਿੰਦ ਕਨਵੈਨਸ਼ਨ ਦੌਰਾਨ ਉੱਭਰੇ ਨੁਕਤਿਆਂ ਦੇ ਹਵਾਲੇ ਨਾਲ ਕਿਹਾ ਕਿ ਦੇਸ਼ ਵਿੱਚ ਵੱਖ-ਵੱਖ ਰੂਪਾਂ ‘ਚ ਦਲਿਤਾਂ ਨੂੰ ਛੂਤ-ਛਾਤ ਅਤੇ ਭੇਦ-ਭਾਵ ਦਾ ਸ਼ਿਕਾਰ ਹੋਣਾ ਪੈ ਰਿਹਾ ਹੈ | ਭਾਜਪਾ ਦੇ ਸੱਤਾ ਸੰਭਾਲਣ ਦੇ ਸਮੇਂ ਤੋਂ ਇਸ ਵੱਲੋਂ ਅਪਣਾਈਆਂ ਗਈਆਂ ਸੰਪਰਦਾਇਕ ਅਤੇ ਕਾਰਪੋਰੇਟ ਪੱਖੀ ਨੀਤੀਆਂ ਕਾਰਨ ਦਲਿਤ ਅਧਿਕਾਰਾਂ ‘ਤੇ ਵੱਡੀਆਂ ਸੱਟਾਂ ਵੱਜੀਆਂ ਹਨ | ਭਾਜਪਾ ਦੀ ਵਾਗਡੋਰ ਆਰ.ਐੱਸ.ਐੱਸ ਦੇ ਹੱਥ ਹੈ | ਇਸ ਦੀ ਪ੍ਰਤੀਬੱਧਤਾ ਮਨੰੂ ਸਿਮਰਤੀ ਵਿੱਚ ਹੈ | ਮਨੰ ੂਸਿਮਰਤੀ ਜਨਮ ਅਧਾਰਤ ਅਸਮਾਨਤਾ ਅਤੇ ਵਰਣ ਵਿਵਸਥਾ ਵਿੱਚ ਵਿਸ਼ਵਾਸ ਰੱਖਣ ਵਾਲਾ ਗ੍ਰੰਥ ਹੈ | ਇਹ ਕਾਮਾ ਵਰਗ ਦੇ ਲੋਕਾਂ ਨੂੰ ਅਧਿਕਾਰਾਂ ਤੋਂ ਵੰਚਿਤ ਰੱਖਣ ਦਾ ਹਾਮੀ ਹੈ |
ਭਾਜਪਾ ਸਰਕਾਰ ਨਵ-ਉਦਾਰਵਾਦੀ ਨੀਤੀਆਂ ਨੂੰ ਲਾਗੂ ਕਰਕੇ ਜਨਤਕ ਜਾਇਦਾਦ ਨੂੰ ਵੇਚਣ, ਸਿੱਖਿਆ ਅਤੇ ਸਿਹਤ ਖੇਤਰ ਦੇ ਨਿੱਜੀਕਰਨ ਨੂੰ ਅੱਗੇ ਵਧਾਉਣ ਅਤੇ ਮਜ਼ਦੂਰਾਂ, ਕਿਸਾਨਾਂ, ਦਲਿਤਾਂ, ਆਦਿ-ਵਾਸੀਆਂ, ਘੱਟ-ਗਿਣਤੀਆਂ ਅਤੇ ਔਰਤਾਂ ਦੇ ਹੱਕਾਂ ਨੂੰ ਖਤਮ ਕਰਨ ਵਿੱਚ ਨਿਰੰਤਰ ਅੱਗੇ ਵਧ ਰਹੀ ਹੈ | ਕਾਮਰੇਡ ਨਿਰਮਲ ਅਤੇ ਕਾਮਰੇਡ ਗੋਰੀਆ ਨੇ ਦੱਸਿਆ ਕਿ ਕਰਨਾਟਕਾਂ ਵਿੱਚ ਹੋਣ ਵਾਲੀ ਦੋ ਰੋਜ਼ਾ ਬੈਠਕ ਵਿੱਚ ਦਿੱਲੀ ਕਨਵੈਨਸ਼ਨ ਤੋਂ ਬਾਅਦ ਦਲਿਤ ਅਧਿਕਾਰਾਂ ਦੀ ਰਾਖੀ ਲਈ ਹੋਏ ਯਤਨਾਂ ਦੀ ਪ੍ਰਗਤੀ ਦਾ ਜਾਇਜ਼ਾ ਲਿਆ ਜਾਵੇਗਾ | ਕੁਲ ਹਿੰਦ ਦਲਿਤ ਅਧਿਕਾਰ ਅੰਦੋਲਨ ਨੂੰ ਮਜ਼ਬੂਤ ਕਰਨ ਲਈ ਗਹਿਰ-ਗੰਭੀਰ ਚਰਚਾ ਕਰਨ ਤੋਂ ਇਲਾਵਾ ਭਵਿੱਖ ਦੇ ਕਾਰਜ ਉਲੀਕੇ ਜਾਣਗੇ |

LEAVE A REPLY

Please enter your comment!
Please enter your name here