ਜੈਪੁਰ : ਲਿਟ ਫੇਸਟ ਸਾਹਿਤ ਦੀ ਨਦੀ ‘ਚ ਡੂੰਘਾ ਗੋਤਾ ਲਾਉਂਦੇ ਹੋਏ ਦੂਜੇ ਦਿਨ ਸਵੇਰੇ 11 ਵਜੇ ਮੰਚ ‘ਤੇ ਜਾਵੇਦ ਅਖ਼ਤਰ ਤੇ ਸ਼ਬਾਨਾ ਆਜ਼ਮੀ ਅਤੇ ਇਨ੍ਹਾਂ ਨਾਲ ਗੱਲਬਾਤ ਕਰਨ ਲਈ ਰਕਸ਼ੰਦਾ ਜਲੀਲ ਮੰਚ ‘ਤੇ ਬਿਰਾਜਮਾਨ ਹੋਏ | ਰੋਮਾਂਟਿਕ ਅੰਦਾਜ਼ ਦੀ ਗੱਲ ਚੱਲੀ ਤਾਂ ਸ਼ਬਾਨਾ ਨੇ ਤਨਜ਼ ਕੱਸਦਿਆਂ ਕਿਹਾ ਕਿ ਲੋਕ ਮੈਨੂੰ ਮਿਲਦੇ ਹਨ ਅਤੇ ਕਹਿੰਦੇ ਹਨ—ਏਨੇ ਰੋਮਾਂਟਿਕ ਗੀਤ ਲਿਖਣ ਵਾਲਾ ਤੁਹਾਡਾ ਜੀਵਨ ਸਾਥੀ ਹੈ | ਤੁਹਾਡਾ ਤਾਂ ਜੀਵਨ ਹੀ ਸਫ਼ਲ ਹੋ ਗਿਆ | ਮੈਂ ਕਿਹਾ—ਰੋਮਾਂਟਿਕ ਨਾਂਅ ਦੀ ਕਿਸੇ ਚੀਜ਼ ਦਾ ਇੱਕ ਕਣ ਵੀ ਨਹੀਂ ਹੈ ਇਸ ਆਦਮੀ ‘ਚ | ਇਸ ਤਨਜ਼ ‘ਤੇ ਸਾਹਿਤਕ ਲਹਿਜ਼ੇ ‘ਚ ਜਾਵੇਦ ਨੇ ਕਿਹਾ—ਭਾਈ, ਜੋ ਲੋਕ ਸਰਕਸ ‘ਚ ਝੂਲੇ ‘ਤੇ ਕੰਮ ਕਰਦੇ ਹਨ, ਕੀ ਉਹ ਘਰ ‘ਚ ਦਿਨ-ਭਰ ਉਲਟੇ ਲਟਕੇ ਰਹਿੰਦੇ ਹਨ? ਜ਼ੋਰਦਾਰ ਹਾਸੇ ਤੋਂ ਬਾਅਦ ਗੱਲ ਅੱਗੇ ਵਧੀ | ਅਸਲ ‘ਚ ਇਹ ਸੈਕਸ਼ਨ ਜਾਂਨਿਸਾਰ ਅਖ਼ਤਰ ਅਤੇ ਕੈਫੀ ਆਜ਼ਮੀ ਦੀ ਸ਼ਾਇਰੀ ਦਾ ਸੀ | ਜਾਂਨਿਸਾਰ ਸਾਹਿਬ ਮਤਲਬ ਸ਼ਬਾਨਾ ਦੇ ਸਹੁਰਾ ਅਤੇ ਕੈਫੀ ਸਾਹਿਬ ਮਤਲਬ ਅਖ਼ਤਰ ਦੇ ਸਹੁਰਾ | ਕੁਲ ਮਿਲਾ ਕੇ ਸ਼ਾਇਰੀ ਦੇ ਸਹੁਰਿਆਂ ‘ਤੇ ਸੈਸ਼ਨ |
ਸ਼ਬਾਨਾ ਨੇ ਕੁਝ ਉਦਾਹਰਨ ਦੇ ਕੇ ਕਿਹਾ—ਜੋ ਫਰਕ ਜਾਵੇਦ ਅਤੇ ਗੁਲਜ਼ਾਰ ਸਾਹਿਬ ‘ਚ ਹੈ, ਉਹੀ ਜਾਂਨਿਸਾਰ ਅਖ਼ਤਾਰ ਅਤੇ ਕੈਫੀ ਆਜ਼ਮੀ ‘ਚ ਸੀ | ਸ਼ਬਾਨਾ ਨੇ ਕਿਹਾ—ਜਾਂਨਿਸਾਰ ਅਖ਼ਤਾਰ ਸਾਹਿਬ ਨੂੰ ਪੜ੍ਹਦੇ ਹਨ ਤਾਂ ਲੱਗਦਾ ਹੈ ਕਿ ਕੋਲ ਹੀ ਬੈਠੇ ਹਨ | ਇਸ ਦੇ ਉਲਟ ਜਾਵੇਦ ਸਾਹਿਬ ਨੇ ਕੈਫੀ ਸਾਹਿਬ ਨੂੰ ਬਾਗੀ ਦੱਸ ਦਿੱਤਾ | ਖੁਦ ਫੈਜ ਨੇ ਕਿਹਾ ਹੈ-ਕੈਫੀ ਸਾਹਿਬ ਸ਼ਾਇਰੀ ਦੇ ਬਾਗੀ ਸਿਪਾਹੀ ਹਨ | ਇਸ ਤੋਂ ਬਾਅਦ ਗੱਲ ਤਰਜ਼ਮਾ ਕਰਨ ਦੀ | ਗ਼ਜ਼ਲ ਦੇ ਤਰਜ਼ਮੇ ‘ਤੇ ਹੈਰਾਨ ਕਰਨ ਵਾਲੀ ਗੱਲ ਸਾਹਮਣੇ ਆਈ | ਸ਼ਬਾਨਾ ਨੇ ਕਿਹਾ—ਅਸਲ ‘ਚ ਤਰਜ਼ਮਾ ਕਿਸੇ ਪਰਫਿਊਮ ਨੂੰ ਇੱਕ ਸ਼ੀਸ਼ੀ ਤੋਂ ਦੂਜੀ ਸ਼ੀਸ਼ੀ ‘ਚ ਪਾਉਣ ਦੀ ਤਰ੍ਹਾਂ ਹੈ | ਇਸ ਨਾਲ ਖ਼ੁਸ਼ਬੂ ਉਡ ਹੀ ਜਾਂਦੀ ਹੈ! ਜਾਵੇਦ ਨੇ ਕਿਹਾ—ਸਾਰੇ ਟਾਈਗਰ ਜਾਨਵਰ ਹੁੰਦੇ ਹਨ, ਪਰ ਸਾਰੇ ਜਾਨਵਰ ਟਾਈਗਰ ਨਹੀਂ ਹੁੰਦੇ |
ਜਾਵੇਦ ਤੋਂ ਬਾਅਦ ਗੁਲਜ਼ਾਰ ਸਾਹਿਬ ਦਾ ਸੈਸ਼ਨ ਸੀ | ਮੌਕਾ ਸੀ ਉਨ੍ਹਾ ਦੀ ਐਡਟਿੰਗ ਵਾਲੀ ਕਿਤਾਬ ਦੇ ਇਨਾਗਰੇਸ਼ਨ ਦਾ | ਇਸ ‘ਚ ਉਨ੍ਹਾ ਕੁਝ ਨਜ਼ਮਾਂ ਸੁਣਾਇਆ | ਇਸ ‘ਚ ਸ਼ਾਇਰ ਬਾਰੇ ਕਿਹਾ, ‘ਘੰਟੋਂ ਰਾਤ ਕੋ ਬੈਠਾ ਹੋਇਆ ਵੋ ਅਗਲੀ ਰਾਤ ਦਾ ਇੰਤਜਾਰ ਕਰਤਾ ਹੈ’, ‘ਕੋਰਸ ਕੀ ਕਿਤਾਬੇਂ ਅੱਛੀ ਨਹੀਂ ਲੱਗਤੀ ਉਨਮੇਂ ਦਰਦ ਨਹੀਂ ਹੋਤਾ,’ ‘ਮੈਂ ਨਜ਼ਮੇਂ ਓੜ ਕੇ ਬੈਠਾ ਹੂਆ ਹਾਂ, ਬਿਨਾਂ ਨਜ਼ਮਾਂ ਕੇ ਮੈਂ ਨੰਗਾ ਹੂੰ ਅੰਦਰ ਸੇ, ‘ਬਹੁਤ ਸੀ ਚੋਟੇਂ ਅੰਦਰ ਛਿਪਾ ਰੱਖੀ ਹੈ, ਮੁਝੇ ਜਬ ਚੋਟ ਲਗਤੀ ਹੈ, ਨਈਾ ਨਜ਼ਮ ਓੜ ਕਰ ਛਿਪਾ ਲੇਤਾ ਹੂੰ |’


