ਲਾਸ ਏਾਜਲਸ : ਅਮਰੀਕਾ ਦੇ ਕੈਲੀਫੋਰਨੀਆ ‘ਚ ਸ਼ਨੀਵਾਰ ਗੋਲੀਬਾਰੀ ਦੀ ਘਟਨਾ ‘ਚ ਘੱਟੋ-ਘੱਟ 12 ਜਣਿਆਂ ਦੀ ਮੌਤ ਹੋ ਗਈ, ਜਦਕਿ ਕਈ ਜ਼ਖਮੀ ਹੋ ਗਏ | ਲਾਸ ਏਾਜਲਸ ਤੋਂ 10 ਮੀਲ ਦੂਰ 60 ਹਜ਼ਾਰ ਦੀ ਆਬਾਦੀ ਵਾਲੇ ਮੋਂਟੇਰੇ ਪਾਰਕ ਵਿਚ ਚੀਨੀ ਨਵੇਂ ਸਾਲ ਦੇ ਜਸ਼ਨ ਦੌਰਾਨ ਹਜ਼ਾਰਾਂ ਲੋਕ ਇਕੱਠੇ ਹੋਏ ਸਨ ਤੇ ਗੋਲੀਬਾਰੀ ਦੀ ਘਟਨਾ ਅਮਰੀਕੀ ਸਮੇਂ ਅਨੁਸਾਰ ਤੜਕੇ 3.30 ਵਜੇ ਵਾਪਰੀ | ਇਹ ਵੀ ਪਤਾ ਲੱਗਿਆ ਹੈ ਕਿ ਇਹ ਮਾਮਲਾ ਨਸਲੀ ਵਿਤਕਰੇ ਨਾਲ ਜੁੜਿਆ ਹੋਇਆ ਹੈ | ਸ਼ੂਟਰ ਕੋਲ ਮਸ਼ੀਨਗੰਨ ਸੀ |



