ਧਮਾਕਿਆਂ ਦੇ ਬਾਵਜੂਦ ਯਾਤਰਾ ਮੁੜ ਸ਼ੁਰੂ

0
331

ਜੰਮੂ : ਸ਼ਨੀਵਾਰ ਦੋ ਧਮਾਕੇ ਹੋਣ ਦੇ ਬਾਵਜੂਦ ਭਾਰਤ ਜੋੜੋ ਯਾਤਰਾ ਐਤਵਾਰ ਕਠੂਆ ਦੇ ਹੀਰਾਨਗਰ ਤੋਂ ਮੁੜ ਸ਼ੁਰੂ ਹੋਈ | ਰਾਹੁਲ ਗਾਂਧੀ ਦੀ ਯਾਤਰਾ ਨੂੰ ਲੈ ਕੇ ਸੂਬਾ ਪ੍ਰਸਾਸਨ ਨੇ ਚੌਕਸੀ ਵਧਾ ਦਿੱਤੀ ਹੈ |
ਇਸ ਤੋਂ ਇਲਾਵਾ ਇਹ ਵੀ ਖਬਰਾਂ ਹਨ ਕਿ ਦਹਿਸ਼ਤਗਰਦਾਂ ਵੱਲੋਂ ਗਣਤੰਤਰ ਦਿਵਸ ‘ਤੇ ਵੱਡਾ ਹਮਲਾ ਕਰਨ ਦੀ ਯੋਜਨਾ ਹੈ | ਹਾਲਾਂਕਿ ਲੈਫਟੀਨੈਂਟ ਗਵਰਨਰ ਮਨੋਜ ਸਿਨਹਾ ਅਤੇ ਡਾਇਰੈਕਟਰ ਜਨਰਲ ਪੁਲਸ ਦਿਲਬਾਗ ਸਿੰਘ ਨੇ ਇਸ ਯਾਤਰਾ ਲਈ ਪੂਰੀ ਸੁਰੱਖਿਆ ਕਰਨ ਦਾ ਭਰੋਸਾ ਦਿੱਤਾ ਹੈ | ਅਧਿਕਾਰੀਆਂ ਨੇ ਰਾਹੁਲ ਗਾਂਧੀ ਨੂੰ ਸੂਬੇ ਦੇ ਕੁਝ ਇਲਾਕਿਆਂ ‘ਚ ਪੈਦਲ ਨਾ ਚੱਲਣ ਦੀ ਸਲਾਹ ਦਿੱਤੀ ਹੈ |

LEAVE A REPLY

Please enter your comment!
Please enter your name here