ਮੁੰਬਈ : ਈ ਐੱਨ ਐੱਸ ਵਗੀਰ ਨੂੰ ਭਾਰਤੀ ਜਲ ਸੈਨਾ ਵਿਚ ਸੋਮਵਾਰ ਸ਼ਾਮਲ ਕੀਤਾ ਗਿਆ, ਜਿਹੜੀ ਅਜਿਹੀ ਸ਼੍ਰੇਣੀ ਦੀ ਪੰਜਵੀਂ ਪਣਡੁੱਬੀ ਹੈ | ਇਸ ਪਣਡੁੱਬੀ ਨੂੰ ਮੁੰਬਈ ਦੇ ਨੇਵਲ ਡਾਕਯਾਰਡ ਵਿਚ ਜਲ ਸੈਨਾ ਮੁਖੀ ਐਡਮਿਰਲ ਆਰ ਹਰੀ ਕੁਮਾਰ ਦੀ ਮੌਜੂਦਗੀ ਵਿਚ ਸ਼ਾਮਲ ਕੀਤਾ ਗਿਆ |
ਇਹ ਪਣਡੁੱਬੀ ਸਮੁੰਦਰ ਵਿਚ ਬਾਰੂਦੀ ਸੁਰੰਗਾਂ ਵਿਛਾਉਣ ਦਾ ਵੀ ਕੰਮ ਕਰ ਸਕਦੀ ਹੈ | ਇਸ ਦੀ ਖਾਸੀਅਤ ਕਾਰਨ ਇਸ ਨੂੰ ਸੈਂਡ ਸ਼ਾਰਕ ਦਾ ਨਾਂਅ ਦਿੱਤਾ ਗਿਆ ਹੈ | ਇਸ ਦਾ ਨਿਰਮਾਣ ਭਾਰਤ ਵਿਚ ਕੀਤਾ ਗਿਆ ਹੈ | ਭਾਰਤੀ ਜਲ ਸੈਨਾ ਅਨੁਸਾਰ ਇਹ ਪਣਡੁੱਬੀ ਭਾਰਤੀ ਜਲ ਸੈਨਾ ਦੀ ਸਮਰੱਥਾ ਨੂੰ ਵਧਾਏਗੀ |



