ਸੈਂਕੜੇ ਲਿਟਰ ਨਕਲੀ ਦੁੱਧ ਬਰਾਮਦ

0
254

ਮਲੋਟ : ਇਥੋਂ ਦੇ ਐਡਵਰਡਗੰਜ ਗੈੱਸਟ ਹਾਊਸ ਨੇੜੇ ਗਲੀ ਵਿਚ ਡੇਅਰੀ ‘ਤੇ ਸੋਮਵਾਰ ਬਾਅਦ ਦੁਪਹਿਰ ਸਿਹਤ ਵਿਭਾਗ ਨੇ ਛਾਪਾ ਮਾਰ ਕੇ ਸੈਂਕੜੇ ਲਿਟਰ ਰਿਫਾਇੰਡ ਤੋਂ ਤਿਆਰ ਕੀਤਾ ਨਕਲੀ ਦੁੱਧ ਅਤੇ ਰਿਫਾਇੰਡ ਦੇ ਟੀਨ ਬਰਾਮਦ ਕੀਤੇ | ਡਾ. ਊਸ਼ਾ ਗੋਇਲ ਅਤੇ ਅਭਿਨਵ ਨੇ ਦੱਸਿਆ ਕਿ ਮਲੋਟ ਸ਼ਹਿਰ ਦੀ ਇਕ ਗਲੀ ਵਿਚ ਇਕ ਕਿਰਾਏ ਦੇ ਮਕਾਨ ‘ਚ ਨਕਲੀ ਦੁੱਧ ਤਿਆਰ ਕੀਤੇ ਜਾਣ ਦੀ ਸੂਚਨਾ ਮਿਲੀ ਸੀ, ਜਿਸ ਉਪਰੰਤ ਉਨ੍ਹਾਂ ਦੱਸੀ ਥਾਂ ‘ਤੇ ਛਾਪੇਮਾਰੀ ਕੀਤੀ ਤਾਂ ਦੋ ਟੈਂਕਰ ਦੁੱਧ, ਇਕ ਵਿੱਚ ਡੇਢ ਅਤੇ ਦੂਜੇ ਵਿਚ ਲੱਗਭੱਗ ਢਾਈ ਕੁਇੰਟਲ ਦੁੱਧ ਨਾਲ ਰਿਫਾਇੰਡ ਤੇ ਹੋਰ ਕੈਮੀਕਲ ਵੀ ਬਰਾਮਦ ਕੀਤਾ ਗਿਆ, ਜਿਸ ਤੋਂ ਨਕਲੀ ਦੁੱਧ ਤਿਆਰ ਕੀਤਾ ਜਾਂਦਾ ਸੀ |
ਉਨ੍ਹਾ ਦੱਸਿਆ ਕਿ ਇਕ ਲਿਟਰ ਰਿਫਾਇੰਡ ਤੋਂ ਲੱਗਭੱਗ 20 ਲਿਟਰ ਦੁੱਧ ਤਿਆਰ ਕਰਦੇ ਸਨ | ਇਹ ਵੀ ਦੱਸਿਆ ਕਿ ਸੁਨਾਮ ਦਾ ਰਹਿਣ ਵਾਲਾ ਡੇਅਰੀ ਦਾ ਮਾਲਕ ਹਰ ਛੇ ਮਹੀਨਿਆਂ ਬਾਅਦ ਆਪਣਾ ਟਿਕਾਣਾ ਬਦਲ ਲੈਂਦਾ ਸੀ |

LEAVE A REPLY

Please enter your comment!
Please enter your name here