ਬਿ੍ਜ ਮੋਹਨ ਖਿਲਾਫ ਯੌਨ ਸ਼ੋਸ਼ਣ ਦੀ ਜਾਂਚ ਮੈਰੀ ਕੌਮ ਦੀ ਕਮੇਟੀ ਕਰੇਗੀ

0
258

ਨਵੀਂ ਦਿੱਲੀ : ਭਾਰਤੀ ਕੁਸ਼ਤੀ ਫੈਡਰੇਸ਼ਨ ਦੇ ਪ੍ਰਧਾਨ ਬਿ੍ਜ ਮੋਹਨ ਸ਼ਰਨ ਸਿੰਘ ਵੱਲੋਂ ਮਹਿਲਾ ਪਹਿਲਵਾਨਾਂ ਦਾ ਸ਼ੋਸ਼ਣ ਕਰਨ ਦੇ ਮਾਮਲੇ ਦੀ ਜਾਂਚ ਪੰਜ ਮੈਂਬਰੀ ਕਮੇਟੀ ਕਰੇਗੀ, ਜਿਸ ਦੀ ਅਗਵਾਈ ਸਾਬਕਾ ਉੱਘੀ ਮੁੱਕੇਬਾਜ਼ ਖਿਡਾਰਨ ਮੈਰੀ ਕੌਮ ਕਰੇਗੀ |
ਇਹ ਕਮੇਟੀ ਫੈਡਰੇਸ਼ਨ ਦੀਆਂ ਰੋਜ਼ਾਨਾ ਦੀਆਂ ਸਰਗਰਮੀਆਂ ਦੀ ਵੀ ਨਿਗਰਾਨੀ ਕਰੇਗੀ ਤੇ ਸਰਕਾਰ ਨੂੰ ਆਪਣੀ ਰਿਪੋਰਟ ਸੌਂਪੇਗੀ | ਇਸ ਕਮੇਟੀ ਦੇ ਹੋਰਨਾਂ ਮੈਂਬਰਾਂ ‘ਚ ਉਲੰਪਿਕ ਤਮਗਾ ਜੇਤੂ ਪਹਿਲਵਾਨ ਯੋਗੇਸ਼ਵਰ ਦੱਤ, ਸਾਬਕਾ ਬੈਡਮਿੰਟਨ ਖਿਡਾਰੀ ਅਤੇ ਮਿਸ਼ਨ ਉਲੰਪਿਕ ਸੈੱਲ ਦੀ ਮੈਂਬਰ ਤਿ੍ਪਤੀ ਮੁਰਗੁੰਡੇ, ਸਾਬਕਾ ਟਾਪਸ ਸੀ ਈ ਓ ਰਾਜਗੋਪਾਲਨ ਅਤੇ ਸਾਬਕਾ ਸਾਈ ਕਾਰਜਕਾਰੀ ਨਿਰਦੇਸ਼ਕ ਰਾਧਿਕਾ ਸ੍ਰੀਮਨ ਸ਼ਾਮਲ ਹਨ |
ਇਸ ਕਮੇਟੀ ਦਾ ਐਲਾਨ ਖੇਡ ਮੰਤਰੀ ਅਨੁਰਾਗ ਠਾਕੁਰ ਨੇ ਸੋਮਵਾਰ ਕੀਤਾ | ਪਿਛਲੇ ਦਿਨੀਂ ਜੰਤਰ-ਮੰਤਰ ‘ਤੇ ਧਰਨੇ ਦੌਰਾਨ ਕੌਮਾਂਤਰੀ ਮਹਿਲਾ ਪਹਿਲਵਾਨ ਵਿਨੇਸ਼ ਫੋਗਾਟ ਨੇ ਦੋਸ਼ ਲਾਇਆ ਸੀ ਕਿ ਪ੍ਰਧਾਨ ਤੇ ਕੋਚ ਕੌਮੀ ਕੈਂਪਾਂ ਦੌਰਾਨ ਮਹਿਲਾ ਪਹਿਲਵਾਨਾਂ ਦਾ ਯੌਨ ਸ਼ੋਸ਼ਣ ਕਰਦੇ ਰਹੇ ਹਨ |

LEAVE A REPLY

Please enter your comment!
Please enter your name here