ਜੰਮੂ : ਇਹ ਦੋਸ਼ ਲਾਉਂਦਿਆਂ ਕਿ ਕਸ਼ਮੀਰੀ ਪੰਡਤ ਸਰਕਾਰ ਦੇ ਹੱਥੋਂ ਬੇਇਨਸਾਫੀ ਦਾ ਸਾਹਮਣਾ ਕਰ ਰਹੇ ਹਨ, ਰਾਹੁਲ ਗਾਂਧੀ ਨੇ ਸੋਮਵਾਰ ਕਿਹਾ ਕਿ ਜਦੋਂ ਕਸ਼ਮੀਰੀ ਪੰਡਤਾਂ ਦਾ ਵਫਦ ਲੈਫਟੀਨੈਂਟ ਗਵਰਨਰ ਨੂੰ ਮਿਲਣ ਗਿਆ ਤਾਂ ਉਨ੍ਹਾ ਵਫਦ ਨੂੰ ਕਿਹਾ ਕਿ ਤੁਹਾਨੂੰ ਭੀਖ ਨਹੀਂ ਮੰਗਣੀ ਚਾਹੀਦੀ |
ਉਨ੍ਹਾ ਕਿਹਾ—ਮੈਂ ਲੈਫਟੀਨੈਂਟ ਗਵਰਨਰ ਜੀ ਨੂੰ ਕਹਿਣਾ ਚਾਹੁੰਦਾ ਹਾਂ ਕਿ ਉਹ ਭੀਖ ਨਹੀਂ, ਆਪਣਾ ਹੱਕ ਮੰਗ ਰਹੇ ਹਨ | ਤੁਹਾਨੂੰ ਕਸ਼ਮੀਰੀ ਪੰਡਤਾਂ ਤੋਂ ਮੁਆਫੀ ਮੰਗਣੀ ਚਾਹੀਦੀ ਹੈ |
ਰਾਹੁਲ ਨੇ ਇਹ ਬਿਆਨ ਸਵੇਰੇ ਸਾਂਬਾ ਜ਼ਿਲ੍ਹੇ ਵਿਚ ਭਾਰਤ ਜੋੜੋ ਯਾਤਰਾ ਦੌਰਾਨ ਉਨ੍ਹਾ ਨਾਲ ਕਸ਼ਮੀਰੀ ਪੰਡਤਾਂ ਦੀ ਮੁਲਾਕਾਤ ਤੋਂ ਬਾਅਦ ਦਿੱਤਾ | ਕਸ਼ਮੀਰੀ ਪੰਡਤਾਂ ਨੇ ਉਨ੍ਹਾ ਨੂੰ ਦੱਸਿਆ ਕਿ ਉਨ੍ਹਾਂ ਨੂੰ ਦਹਿਸ਼ਤਗਰਦ ਚੁਣ-ਚੁਣ ਕੇ ਮਾਰ ਰਹੇ ਹਨ | ਰਾਹੁਲ ਨੇ ਸਤਵਾਰੀ ‘ਚ ਦਿਨ ਦੀ ਯਾਤਰਾ ਖਤਮ ਹੋਣ ‘ਤੇ ਲੋਕਾਂ ਨੂੰ ਸੰਬੋਧਨ ਵੀ ਕੀਤਾ |





