16.6 C
Jalandhar
Tuesday, March 19, 2024
spot_img

ਬੀ ਬੀ ਸੀ ਦਸਤਾਵੇਜ਼ੀ ਵਿਵਾਦ ਜਾਮੀਆ ਮਿਲੀਆ ਇਸਲਾਮੀਆ ‘ਵਰਸਿਟੀ ਪੁੱਜਾ

ਨਵੀਂ ਦਿੱਲੀ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ‘ਤੇ ਆਧਾਰਤ ਬੀ ਬੀ ਸੀ ਦੀ ਵਿਵਾਦਤ ਡਾਕੂਮੈਂਟਰੀ ਦਾ ਵਿਵਾਦ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਤੋਂ ਸ਼ੁਰੂ ਹੋ ਕੇ ਹੁਣ ਦਿੱਲੀ ਦੇ ਜਾਮੀਆ ਮਿਲੀਆ ਇਸਲਾਮੀਆ ਯੂਨੀਵਰਸਿਟੀ ਪਹੁੰਚ ਗਿਆ ਹੈ | ਜਾਮੀਆ ਯੂਨੀਵਰਸਿਟੀ ‘ਚ ਬੁੱਧਵਾਰ ਦੀ ਸ਼ਾਮ 6 ਵਜੇ ਕਥਿਤ ਤੌਰ ‘ਤੇ ਬੀ ਬੀ ਸੀ ਦੀ ਵਿਵਾਦਤ ਡਾਕੂਮੈਂਟਰੀ ਦੀ ਸਕਰੀਨਿੰਗ ਰੱਖੀ ਗਈ ਸੀ | ਇਸ ਤੋਂ ਬਾਅਦ ਕਾਰਵਾਈ ਕਰਦੇ ਹੋਏ ਦਿੱਲੀ ਪੁਲਸ ਨੇ ਬੀ ਬੀ ਸੀ ਦੀ ਡਾਕੂਮੈਂਟਰੀ ਦੀ ਸਕਰੀਨਿੰਗ ਨੂੰ ਲੈ ਕੇ ਜਾਮੀਆ ਮਿਲੀਆ ਇਸਲਾਮੀਆ ਯੂਨੀਵਰਸਿਟੀ ਦੇ ਬਾਹਰ ਹੰਗਾਮਾ ਕਰਨ ਵਾਲੇ ਚਾਰ ਵਿਦਿਆਰਥੀਆਂ ਨੂੰ ਹਿਰਾਸਤ ਵਿਚ ਲੈ ਲਿਆ |
ਜ਼ਿਕਰਯੋਗ ਹੈ ਕਿ ਸਟੂਡੈਂਟਸ ਫੈਡਰੇਸ਼ਨ ਆਫ ਇੰਡੀਆ ਨੇ ਬੁੱਧਵਾਰ ਐਲਾਨ ਕੀਤਾ ਸੀ ਕਿ ਸ਼ਾਮ 6 ਵਜੇ ਜਾਮੀਆ ਯੂਨੀਵਰਸਿਟੀ ਕੈਂਪਸ ‘ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ‘ਤੇ ਵਿਵਾਦਿਤ ਡਾਕੂਮੈਂਟਰੀ ਦੀ ਸਕਰੀਨਿੰਗ ਹੋਵੇਗੀ | ਯੂਨੀਵਰਸਿਟੀ ਪ੍ਰਸ਼ਾਸਨ ਨੇ ਕਿਹਾ ਕਿ ਡਾਕੂਮੈਂਟਰੀ ਦੀ ਸਕਰੀਨਿੰਗ ਲਈ ਕੋਈ ਇਜਾਜ਼ਤ ਨਹੀਂ ਮੰਗੀ ਗਈ ਤੇ ਅਸੀਂ ਇਸ ਦੀ ਇਜਾਜ਼ਤ ਨਹੀਂ ਦੇਵਾਂਗੇ | ਐੱਸ ਐੱਫ ਆਈ ਦੀ ਜਾਮੀਆ ਯੂਨਿਟ ਨੇ ਇਕ ਪੋਸਟਰ ਜਾਰੀ ਕੀਤਾ ਹੈ, ਜਿਸ ਵਿੱਚ ਦੱਸਿਆ ਗਿਆ ਹੈ ਕਿ ਡਾਕੂਮੈਂਟਰੀ ਸ਼ਾਮ 6 ਵਜੇ ਐੱਮ ਸੀ ਆਰ ਸੀ ਲਾਅਨ ਗੇਟ ਨੰਬਰ 8 ਵਿੱਚ ਦਿਖਾਈ ਜਾਵੇਗੀ |
ਇਸ ਤੋਂ ਪਹਿਲਾਂ ਕੱਲ੍ਹ ਫਿਲਮ ਦੀ ਸਕਰੀਨਿੰਗ ਲਈ ਜੇ ਐੱਨ ਯੂ ਵਿਦਿਆਰਥੀ ਸੰਘ ਦੇ ਦਫਤਰ ਵਿੱਚ ਇਕੱਠੇ ਹੋਏ ਕਈ ਵਿਦਿਆਰਥੀਆਂ ਨੇ ਦਾਅਵਾ ਕੀਤਾ ਕਿ ਯੂਨੀਵਰਸਿਟੀ ਪ੍ਰਸ਼ਾਸਨ ਨੇ ਫਿਲਮ ਦੇਖਣ ਤੋਂ ਰੋਕਣ ਲਈ ਬਿਜਲੀ ਅਤੇ ਇੰਟਰਨੈੱਟ ਕੱਟ ਦਿੱਤਾ ਅਤੇ ਉਨ੍ਹਾਂ ‘ਤੇ ਪਥਰਾਅ ਕੀਤਾ ਗਿਆ | ਇਸ ਮਗਰੋਂ ਵਿਦਿਆਰਥੀਆਂ ਨੇ ਪ੍ਰਦਰਸ਼ਨ ਕੀਤਾ | ਉਨ੍ਹਾਂ ਦਾਅਵਾ ਕੀਤਾ ਕਿ ਜਦੋਂ ਉਹ ਆਪਣੇ ਮੋਬਾਇਲਾਂ ‘ਤੇ ਦਸਤਾਵੇਜ਼ੀ ਫਿਲਮ ਦੇਖ ਰਹੇ ਸਨ ਤਾਂ ਉਨ੍ਹਾਂ ‘ਤੇ ਹਮਲਾ ਕੀਤਾ ਗਿਆ | ਕੁਝ ਨੇ ਦੋਸ਼ ਲਾਇਆ ਕਿ ਹਮਲਾਵਰ ਅਖਿਲ ਭਾਰਤੀ ਵਿਦਿਆਰਥੀ ਪ੍ਰੀਸਦ (ਏ ਬੀ ਵੀ ਪੀ) ਦੇ ਮੈਂਬਰ ਸਨ |

Related Articles

LEAVE A REPLY

Please enter your comment!
Please enter your name here

Latest Articles