ਗੁਜਰਾਤ ਫਿਰਕੂ ਦੰਗਿਆਂ ਦੇ 22 ਮੁਲਜ਼ਮ ਬਰੀ

0
340

ਗਾਂਧੀਨਗਰ-ਗੁਜਰਾਤ ਦੇ ਪੰਚਮਹਿਲ ਜ਼ਿਲ੍ਹੇ ਦੇ ਹਲੋਲ ਕਸਬੇ ਦੀ ਅਦਾਲਤ ਨੇ 2002 ਦੇ ਗੋਧਰਾ ਤੋਂ ਬਾਅਦ ਹੋਏ ਫਿਰਕੂ ਦੰਗਿਆਂ ਦੇ ਮਾਮਲੇ ਵਿੱਚ ਦੋ ਬੱਚਿਆਂ ਸਮੇਤ ਘੱਟ ਗਿਣਤੀ ਭਾਈਚਾਰੇ ਦੇ 17 ਮੈਂਬਰਾਂ ਦੀ ਹੱਤਿਆ ਦੇ 22 ਮੁਲਜ਼ਮਾਂ ਨੂੰ ਸਬੂਤਾਂ ਦੀ ਘਾਟ ਕਾਰਨ ਬਰੀ ਕਰ ਦਿੱਤਾ ਹੈ | ਇਸਤਗਾਸਾ ਪੱਖ ਅਨੁਸਾਰ ਹੱਤਿਆਵਾਂ 28 ਫਰਵਰੀ 2002 ਨੂੰ ਕੀਤੀਆਂ ਗਈਆਂ ਸਨ ਅਤੇ ਸਬੂਤ ਨਸ਼ਟ ਕਰਨ ਦੇ ਇਰਾਦੇ ਨਾਲ ਲਾਸ਼ਾਂ ਨੂੰ ਸਾੜ ਦਿੱਤਾ ਗਿਆ ਸੀ | ਬਚਾਅ ਪੱਖ ਦੇ ਵਕੀਲ ਗੋਪਾਲ ਸਿੰਘ ਸੋਲੰਕੀ ਨੇ ਦੱਸਿਆ ਕਿ ਵਧੀਕ ਸੈਸ਼ਨ ਜੱਜ ਹਰਸ਼ ਤਿ੍ਵੇਦੀ ਦੀ ਅਦਾਲਤ ਨੇ ਮੰਗਲਵਾਰ ਨੂੰ ਸਾਰੇ 22 ਮੁਲਜ਼ਮਾਂ ਨੂੰ ਬਰੀ ਕਰ ਦਿੱਤਾ, ਜਿਨ੍ਹਾਂ ਵਿੱਚੋਂ ਅੱਠ ਦੀ ਮੌਤ ਕੇਸ ਦੀ ਸੁਣਵਾਈ ਦੌਰਾਨ ਹੋ ਗਈ ਸੀ | ਸੋਲੰਕੀ ਨੇ ਕਿਹਾ, ‘ਅਦਾਲਤ ਨੇ ਸਬੂਤਾਂ ਦੀ ਘਾਟ ਕਾਰਨ ਜ਼ਿਲ੍ਹੇ ਦੇ ਡੇਲੋਲ ਪਿੰਡ ‘ਚ ਦੋ ਬੱਚਿਆਂ ਸਮੇਤ ਘੱਟ ਗਿਣਤੀ ਭਾਈਚਾਰੇ ਦੇ 17 ਮੈਂਬਰਾਂ ਦੇ ਕਤਲ ਦੇ ਮਾਮਲੇ ‘ਚ ਸਾਰੇ ਮੁਲਜ਼ਮਾਂ ਨੂੰ ਬਰੀ ਕਰ ਦਿੱਤਾ |

LEAVE A REPLY

Please enter your comment!
Please enter your name here