ਸਿੰਧੂ ਜਲ ਸੰਧੀ ‘ਚ ਸੋਧ ਕਾਰਨ ਭਾਰਤ ਨੇ ਪਾਕਿਸਤਾਨ ਨੂੰ ਨੋਟਿਸ ਕੀਤਾ ਜਾਰੀ

0
198

ਨਵੀਂ ਦਿੱਲੀ : ਭਾਰਤ ਨੇ ਸਤੰਬਰ 1960 ਦੀ ਸਿੰਧੂ ਜਲ ਸੰਧੀ ‘ਚ ਸੋਧ ਲਈ ਪਾਕਿਸਤਾਨ ਨੂੰ ਨੋਟਿਸ ਜਾਰੀ ਕੀਤਾ | ਸਰਕਾਰੀ ਸੂਤਰਾਂ ਨੇ ਦੱਸਿਆ ਕਿ ਪਾਕਿਸਤਾਨ ਨਾਲ ਸਿੰਧੂ ਜਲ ਸੰਧੀ ਦਾ ਅੱਖਰ-ਅੱਖਰ ਲਾਗੂ ਕਰਨ ਲਈ ਭਾਰਤ ਦਿ੍ੜ੍ਹ, ਸਮਰਥਕ ਤੇ ਜ਼ਿੰਮੇਦਾਰ ਭਾਈਵਾਲ ਰਿਹਾ ਹੈ | ਉਨ੍ਹਾਂ ਕਿਹਾ ਕਿ ਪਾਕਿਸਤਾਨ ਦੀਆਂ ਕਾਰਵਾਈਆਂ ਨੇ ਸਿੰਧੂ ਜਲ ਸੰਧੀ ਦੀਆਂ ਮੱਦਾਂ ‘ਤੇ ਬੁਰਾ ਪ੍ਰਭਾਵ ਪਾਇਆ, ਜਿਸ ਨਾਲ ਭਾਰਤ ਨੂੰ ਇਸ ਵਿਚ ਸੋਧ ਲਈ ਨੋਟਿਸ ਜਾਰੀ ਕਰਨ ਲਈ ਮਜਬੂਰ ਕੀਤਾ ਗਿਆ | ਇਸ ਨੋਟਿਸ ਦਾ ਉਦੇਸ਼ ਪਾਕਿਸਤਾਨ ਨੂੰ ਸਿੰਧੂ ਜਲ ਸੰਧੀ ਦੇ ਉਲੰਘਣ ਨੂੰ ਸੁਧਾਰਨ ਲਈ 90 ਦਿਨਾ ਦਾ ਸਮਾਂ ਦੇਣਾ ਹੈ | ਇਹ ਪਹਿਲੀ ਵਾਰ ਹੈ ਜਦ ਭਾਰਤ ਨੇ ਸਿੰਧੂ ਜਲ ਸਮਝੌਤੇ ‘ਚ ਸੋਧ ਦੀ ਮੰਗ ਕੀਤੀ ਹੈ | ਦੋਵਾਂ ਦੇਸ਼ਾਂ ‘ਚ 9 ਸਾਲਾਂ ਦੀ ਗੱਲਬਾਤ ਤੋਂ ਬਾਅਦ 19 ਸਤੰਬਰ 1960 ਨੂੰ ਸਿੰਧੂ ਜਲ ਸੰਧੀ ‘ਤੇ ਦਸਤਖ਼ਤ ਹੋਏ ਸਨ | ਇਸ ਸੰਧੀ ‘ਚ ਵਿਸ਼ਵ ਬੈਂਕ ਵੀ ਇੱਕ ਦਸਤਖ਼ਤਕਰਤਾ ਹੈ | ਭਾਰਤ ਵੱਲੋਂ ਜਾਰੀ ਕੀਤੇ ਗਏ ਨੋਟਿਸ ‘ਚ ਕਿਹਾ ਗਿਆ ਹੈ ਕਿ ਭਾਰਤ ਹਮੇਸ਼ਾ ਸਿੰਧੂ ਜਲ ਸਮਝੌਤੇ ਨੂੰ ਜ਼ਿੰਮੇਵਾਰੀ ਨਾਲ ਲਾਗੂ ਕਰਦਾ ਰਿਹਾ ਹੈ, ਪਰ ਪਾਕਿਸਤਾਨ ਦੀ ਕਾਰਵਾਈ ਨੇ ਆਈ ਡਬਲਯੂ ਟੀ ਦੇ ਪ੍ਰਬੰਧਾਂ ਅਤੇ ਉਸ ਦੇ ਕੰਮਕਾਜ ‘ਤੇ ਪ੍ਰਭਾਵ ਪਾਇਆ ਹੈ, ਜਿਸ ਕਾਰਨ ਭਾਰਤ ਨੂੰ ਆਈ ਡਬਲਯੂ ਦੇ ਸੋਧ ਲਈ ਇੱਕ ਜ਼ਰੂਰੀ ਨੋਟਿਸ ਜਾਰੀ ਕਰਨਾ ਪਿਆ |

LEAVE A REPLY

Please enter your comment!
Please enter your name here