ਨਵੀਂ ਦਿੱਲੀ : ਇਜ਼ਰਾਇਲ ਅਤੇ ਫਲਸਤੀਨ ਵਿਚਾਲੇ ਲਗਾਤਾਰ ਤਣਾਅ ਵਧਦਾ ਜਾ ਰਿਹਾ ਹੈ | ਯੇਰੂਸ਼ਲਮ ‘ਚ ਇੱਕ ਯਹੂਦੀ ਮੰਦਰ ‘ਚ ਗੋਲੀਬਾਰੀ ਹੋਈ | ਇਸ ਹਮਲੇ ‘ਚ 8 ਲੋਕਾਂ ਦੀ ਮੌਤ ਹੋ ਗਈ | ਉਥੇ ਹੀ ਕਰੀਬ 10 ਹੋਰ ਜ਼ਖ਼ਮੀ ਹੋਏ ਹਨ, ਉਨ੍ਹਾਂ ਨੂੰ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ | ਇਜ਼ਰਾਇਲ ਨੇ ਇਸ ਨੂੰ ਅੱਤਵਾਦੀ ਹਮਲਾ ਦੱਸਿਆ ਹੈ | ਬਾਅਦ ‘ਚ ਹਮਲਾਵਰ ਨੂੰ ਢੇਰ ਕਰ ਦਿੱਤਾ ਗਿਆ | ਇਜ਼ਰਾਇਲ ਦੇ ਵਿਦੇਸ਼ ਮੰਤਰਾਲੇ ਨੇ ਇਹ ਜਾਣਕਾਰੀ ਦਿੱਤੀ | ਅਧਿਕਾਰਤ ਬਿਆਨ ਅਨੁਸਾਰ ਯਾਕੇਵ ਸਟਰੀਟ ‘ਤੇ ਗੋਲੀਬਾਰੀ ‘ਚ 10 ਲੋਕ ਜ਼ਖ਼ਮੀ ਹੋ ਗਏ | ਹਮਲੇ ਦੇ ਠੀਕ ਬਾਅਦ ਪੈਰਾਮੈਡੀਕਲ ਘਟਨਾ ਸਥਾਲ ‘ਤੇ ਪਹੁੰਚੇ | ਇਜ਼ਰਾਇਲ ਦੀ ਮੈਗਨ ਡੇਵਿਡ ਏਡੋਮ ਐਮਰਜੈਂਸੀ ਸੇਵਾ ਅਨੁਸਾਰ ਜ਼ਖ਼ਮੀਆਂ ਦਾ ਇਲਾਜ ਕੀਤਾ ਜਾ ਰਿਹਾ ਹੈ | ਇਹ ਘਟਨਾ ਗਾਜ਼ਾ ਪੱਟੀ ਨਾਲ ਫਲਸਤੀਨੀ ਅੱਤਵਾਦੀਆਂ ਵੱਲੋਂ ਇਜ਼ਰਾਇਲ ‘ਚ ਰਾਕੇਟ ਦਾਗੇ ਜਾਣ ਦੇ ਘੰਟੇ ਬਾਅਦ ਹੋਈ | ਰਾਕੇਟ ਹਮਲੇ ‘ਚ ਕਿਸੇ ਨੁਕਸਾਨ ਦੀ ਕੋਈ ਜਾਣਕਾਰੀ ਨਹੀਂ ਹੈ | ਪੁਲਸ ਦਾ ਕਹਿਣਾ ਹੈ ਕਿ ਇਹ ਗੋਲੀਬਾਰੀ ਇੱਕ ਅੱਤਵਾਦੀ ਹਮਲਾ ਹੈ |


