ਅਸਮਾਨ ‘ਚ ਟਕਰਾਏ ਦੋ ਲੜਾਕੂ ਜਹਾਜ਼

0
238

ਨਵੀਂ ਦਿੱਲੀ : ਸ਼ਨੀਵਾਰ ਸਵੇਰੇ ਇੱਕ ਵੱਡਾ ਹਾਦਸਾ ਹੋ ਗਿਆ | ਏਅਰਫੋਰਸ ਦੇ ਦੋ ਫਾਈਟਰ ਜਹਾਜ਼ ਸੁਖੋਈ-30 ਤੇ ਮਿਰਾਜ-2000 ਏਅਰਕਰਾਫਟ ਆਪਸ ਟਕਰਾਉਣ ਤੋਂ ਬਾਅਦ ਕਰੈਸ਼ ਹੋ ਗਏ | ਮਿਰਾਜ ‘ਚ ਇੱਕ ਪਾਇਲਟ ਸੀ ਅਤੇ ਸੁਖੋਈ ‘ਚ 2 ਪਾਇਲਟ ਸਵਾਰ ਸਨ | ਦੋਵਾਂ ਜਹਾਜ਼ਾਂ ਨੇ ਸ਼ਨੀਵਾਰ ਸਵੇਰੇ ਗਵਾਲੀਅਰ ਤੋਂ ਉਡਾਣ ਭਰੀ ਤੇ ਨਿਯਮਤ ਅਭਿਆਸ ‘ਤੇ ਸਨ | ਏਅਰਫੋਰਸ ਦਾ ਕਹਿਣਾ ਹੈ ਕਿ ਦੋਵੇਂ ਜਹਾਜ਼ਾਂ ਨੇ ਰੂਟੀਨ ਟੇ੍ਰਨਿੰਗ ਲਈ ਉਡਾਨ ਭਰੀ ਸੀ | ਦੋਵੇਂ ਟ੍ਰੇਨਿੰਗ ਦੌਰਾਨ ਬਹੁਤ ਨੇੜੇ ਉਡਾਨ ਭਰ ਰਹੇ ਸਨ | ਉਸੇ ਸਮੇਂ ਦੋਵੇਂ ਆਪਸ ‘ਚ ਟਕਰਾ ਗਏ | ਟਕਰਾਉਣ ਤੋਂ ਬਾਅਦ ਮਿਰਾਜ ‘ਚ ਅੱਗ ਲੱਗ ਗਈ ਅਤੇ ਉਹ ਮੱਧ ਪ੍ਰਦੇਸ਼ ਦੇ ਮੂਰੈਨਾ ਦੇ ਪਹਾੜਗੜ੍ਹ ‘ਚ ਡਿੱਗ ਗਿਆ | ਇਸ ਨੂੰ ਸਭ ਤੋਂ ਜ਼ਿਆਦਾ ਨੁਕਸਾਨ ਹੋਇਆ | ਇਸ ਦੇ ਪਾਇਲਟ ਦੀ ਮੌਤ ਹੋ ਗਈ | ਘਟਨਾ ਸਥਾਨ ‘ਤੇ ਉਸ ਦੇ ਹੱਥ ਦੀ ਵੀਡੀਓ ਫੁਟੇਜ ਵੀ ਸਾਹਮਣੇ ਆਈ | ਟਕਰਾਉਣ ਤੋਂ ਬਾਅਦ ਸੁਖੋਈ ‘ਚ ਅੱਗ ਨਹੀਂ ਲੱਗੀ, ਪਰ ਉਸ ਦੇ ਵਿੰਗਸ ਟੁੱਟ ਗਏ | ਉਸ ਦੇ ਦੋਵੇਂ ਪਾਇਲਟਾਂ ਨੂੰ ਜਦ ਲੱਗਾ ਕਿ ਏਅਰਫਰਾਫਟ ਕਰੈਸ ਹੋਣ ਵਾਲਾ ਹੈ ਤਾਂ ਉਨ੍ਹਾ ਨੇ ਖੁੱਦ ਨੂੰ ਇਜੈਕਟ ਕਰ ਲਿਆ | ਦੋਵੇਂ ਪੈਰਾਸ਼ੂਟ ਰਾਹੀਂ ਜ਼ਮੀਨ ‘ਤੇ ਆ ਗਏ | ਇਸ ਤੋਂ ਬਾਅਦ ਸੁਖੋਈ ਬਿਨ੍ਹਾ ਪਾਇਲਟ ਦੇ ਪਹਿਲੇ ਵਾਲੇ ਘਟਨਾ ਸਥਾਨ ਤੋਂ ਕਰੀਬ 90 ਕਿਲੋਮੀਟਰ ਦੂਰ ਰਾਜਸਥਾਨ ਦੇ ਭਰਤਪੁਰ ਜ਼ਿਲ੍ਹੇ ਦੇ ਪਿੰਗੋਰਾ ‘ਚ ਜਾ ਡਿੱਗਾ | ਉਥੇ ਮੌਜੁਦ ਲੋਕਾਂ ਨੇ ਵੀ ਵਿੰਗਸ ਟੁੱਟਣ ਦੀ ਪੁਸ਼ਟੀ ਕੀਤੀ | ਉਨ੍ਹਾ ਦੱਸਿਆ ਕਿ ਜਦ ਜਹਾਜ਼ ਡਿੱਗਿਆ ਤਾਂ ਉਸ ਦੇ ਵਿੰਗ ਨਹੀਂ ਸਨ |
ਜਾਣਕਾਰੀ ਮੁਤਾਬਕ ਟਕਰਾਉਣ ਤੋਂ ਬਾਅਦ ਦੋਵਾਂ ਜਹਾਜ਼ਾਂ ਦੇ ਵੱਖ-ਵੱਖ ਥਾਵਾਂ ‘ਤੇ ਡਿੱਗਣ ਦਾ ਖਦਸ਼ਾ ਹੈ | ਇੱਕ ਜਹਾਜ਼ ਮੱਧ ਪ੍ਰਦੇਸ਼ ਦੇ ਮੂਰੇਨਾ ‘ਚ ਅਤੇ ਦੂਜਾ ਰਾਜਸਥਾਨ ਦੇ ਭਰਤਪੁਰ ਦੇ ਪਿੰਗੋਰਾ ‘ਚ ਡਿੱਗਣ ਦੀ ਗੱਲ ਕਹੀ ਜਾ ਰਹੀ ਹੈ | ਮੂਰੈਨਾ ਦੇ ਐੱਸ ਪੀ ਆਸ਼ੂਤੋਸ਼ ਬਾਗਰੀ ਨੇ ਕਿਹਾ ਕਿ ਗਵਾਲੀਅਰ ਏਅਰ ਫੋਰਸ ਸਟੇਸ਼ਨ ਤੋਂ ਹਵਾਈ ਫੌਜ ਦੇ ਦੋ ਜਹਾਜ਼ਾਂ ਦੇ ਟੇਕ ਆਫ਼ ਕਰਨ ਦੀ ਜਾਣਕਾਰੀ ਮਿਲੀ ਸੀ | ਇਨ੍ਹਾਂ ‘ਚੋਂ ਇੱਕ ਪਹਾੜਗੜ੍ਹ ‘ਚ ਹਾਦਸਾਗ੍ਰਸਤ ਹੋ ਇਆ ਹੈ | ਅਸੀਂ ਦੂਜੇ ਜਹਾਜ਼ ਦੀ ਤਲਾਸ਼ ਕਰ ਰਹੇ ਹਾਂ | ਮੂਰੈਨਾ ਦੇ ਕੁਲੈਕਟਰ ਅੰਕਿਤ ਅਸਥਾਨਾ ਦਾ ਦਾਅਵਾ ਹੈ ਕਿ ਦੋ ਪਾਇਲਟਾਂ ਨੂੰ ਬਚਾਅ ਲਿਆ ਗਿਆ ਹੈ |
ਭਰਤਪੁਰ ਦੇ ਡੀ ਐੱਸ ਪੀ ਅਜੈ ਸ਼ਰਮਾ ਨੇ ਕਿਹਾ ਕਿ ਸਵੇਰੇ 10 ਵਜੇ ਦੇ ਕਰੀਬ ਜਹਾਜ਼ ਹਾਦਸਾਗ੍ਰਸਤ ਹੋਣ ਦੀ ਸੂਚਨਾ ਮਿਲੀ ਸੀ | ਮੌਕੇ ‘ਤੇ ਜਾਣ ‘ਤੇ ਪਤਾ ਚੱਲਿਆ ਕਿ ਇਹ ਏਅਰ ਫੋਰਸ ਦਾ ਫਾਈਟਰ ਜੈੱਟ ਹੈ | ਮੂਰੈਨਾ ‘ਚ ਡਿੱਗੇ ਸੁਖੋਈ ‘ਚ ਸਵਾਰ ਦੋਵੇਂ ਪਾਇਲਟ ਜ਼ਖ਼ਮੀ ਹਨ | ਉਨ੍ਹਾਂ ਨੂੰ ਹਸਪਤਾਲ ‘ਚ ਭਰਤੀ ਕਰਾਇਆ ਗਿਆ ਹੈ | ਪਿੰਡ ਵਾਸੀਆਂ ਮੁਤਾਬਕ ਜਹਾਜ਼ ਨੂੰ ਅਸਮਾਨ ‘ਚ ਹੀ ਅੱਗ ਲੱਗ ਗਈ ਸੀ ਅਤੇ ਬਲਦਾ ਹੋਇਆ ਜਹਾਜ਼ ਥੱਲੇ ਡਿੱਗਿਆ | ਘਟਨਾ ਸਥਾਨ ਦੇ ਨੇੜੇ ਰੇਲਵੇ ਸਟੇਸ਼ਨ ਵੀ ਹੈ |

LEAVE A REPLY

Please enter your comment!
Please enter your name here