ਪਾਕਿਸਤਾਨ ‘ਚ ਪੈਟਰੋਲ ਢਾਈ ਸੌ ਰੁਪਏ ਲੀਟਰ

0
282

ਇਸਲਾਮਾਬਾਦ : ਡਾਲਰ ਦੇ ਮੁਕਾਬਲੇ ਰੁਪਏ ਦੀ ਡਿੱਗਦੀ ਕੀਮਤ ਕਰਕੇ ਨਗਦੀ ਦੀ ਕਮੀ ਨਾਲ ਜੂਝ ਰਹੀ ਪਾਕਿਸਤਾਨ ਸਰਕਾਰ ਨੇ ਐਤਵਾਰ ਪੈਟਰੋਲ ਤੇ ਡੀਜ਼ਲ ਦੇ ਭਾਅ ‘ਚ 35-35 ਰੁਪਏ ਪ੍ਰਤੀ ਲਿਟਰ ਦਾ ਇਜ਼ਾਫਾ ਕਰ ਦਿੱਤਾ | ਵਿੱਤ ਮੰਤਰੀ ਇਸ਼ਾਕ ਡਾਰ ਨੇ ਟੈਲੀਵਿਜ਼ਨ ‘ਤੇ ਸੰਬੋਧਨ ਕਰਦਿਆਂ ਤੇਲ ਕੀਮਤਾਂ ‘ਚ ਵਾਧੇ ਦਾ ਐਲਾਨ ਕੀਤਾ |
ਸ਼ਾਹਬਾਜ਼ ਸਰਕਾਰ ਨੇ ਮਿੱਟੀ ਦੇ ਤੇਲ ਦਾ ਭਾਅ ਵੀ 18 ਰੁਪਏ ਲਿਟਰ ਵਧਾ ਦਿੱਤਾ ਹੈ | ਕੀਮਤਾਂ ‘ਚ ਵਾਧੇ ਨਾਲ ਪਾਕਿਸਤਾਨ ‘ਚ ਪੈਟਰੋਲ ਦਾ ਭਾਅ 249.80 ਰੁਪਏ ਪ੍ਰਤੀ ਲਿਟਰ, ਹਾਈ ਸਪੀਡ ਡੀਜ਼ਲ ਦਾ 262.80 ਰੁਪਏ ਤੇ ਮਿੱਟੀ ਦੇ ਤੇਲ ਦਾ 189.23 ਰੁਪਏ ਪ੍ਰਤੀ ਲਿਟਰ ਹੋ ਗਿਆ ਹੈ |

LEAVE A REPLY

Please enter your comment!
Please enter your name here