ਗੁਜਰਾਤ ‘ਚ 12 ਸਾਲਾਂ ‘ਚ 15ਵੀਂ ਵਾਰ ਪੇਪਰ ਲੀਕ

0
245

ਅਹਿਮਦਾਬਾਦ : ਗੁਜਰਾਤ ‘ਚ ਐਤਵਾਰ ਹੋਣ ਵਾਲੀ ਜੂਨੀਅਰ ਕਲਰਕਾਂ ਦੀ ਪ੍ਰੀਖਿਆ ਪੇਪਰ ਲੀਕ ਹੋਣ ਕਰਕੇ ਰੱਦ ਕਰਨੀ ਪਈ | ਪੁਲਸ ਨੇ 15 ਮੁਲਜ਼ਮਾਂ ਨੂੰ ਪ੍ਰਸ਼ਨ ਪੱਤਰ ਸਣੇ ਵਡੋਦਰਾ ਤੋਂ ਹਿਰਾਸਤ ‘ਚ ਲਿਆ ਹੈ | ਰਾਜ ਪੰਚਾਇਤ ਪ੍ਰੀਖਿਆ ਬੋਰਡ ਵੱਲੋਂ 2995 ਕੇਂਦਰਾਂ ‘ਤੇ ਇਹ ਪ੍ਰੀਖਿਆ ਲਈ ਜਾਣੀ ਸੀ | ਕੁੱਲ ਸਾਢੇ ਨੌਂ ਲੱਖ ਉਮੀਦਵਾਰਾਂ ਨੇ 1181 ਅਸਾਮੀਆਂ ਲਈ ਰਜਿਸਟਰੇਸ਼ਨ ਕਰਵਾਈ ਸੀ | ਉਧਰ ਗੁਜਰਾਤ ਕਾਂਗਰਸ ਦੇ ਬੁਲਾਰੇ ਮਨੀਸ਼ ਦੋਸ਼ੀ ਨੇ ਦਾਅਵਾ ਕੀਤਾ ਕਿ ਪਿਛਲੇ 12 ਸਾਲਾਂ ‘ਚ ਇਹ 15ਵੀਂ ਮੁਕਾਬਲੇ ਵਾਲੀ ਪ੍ਰੀਖਿਆ ਹੈ, ਜਿਸ ਨੂੰ ਪ੍ਰਸ਼ਨ ਪੱਤਰ ਲੀਕ ਹੋਣ ਕਰ ਕੇ ਰੱਦ ਕੀਤਾ ਗਿਆ ਹੈ |

LEAVE A REPLY

Please enter your comment!
Please enter your name here