24.8 C
Jalandhar
Saturday, September 21, 2024
spot_img

ਐੱਨ ਐੱਚ ਏ ਆਈ ਨੇ ਬਣਾਇਆ ਵਿਸ਼ਵ ਰਿਕਾਰਡ

ਨਵੀਂ ਦਿੱਲੀ : ਨਿਤਿਨ ਗਡਕਰੀ ਨੇ ਟਵੀਟ ਕਰਕੇ ਦੱਸਿਆ ਕਿ ਮਹਾਰਾਸ਼ਟਰ ਦੇ ਅਮਰਾਵਤੀ ਤੋਂ ਅਕੋਲਾ ਵਿਚਾਲੇ ਨੈਸ਼ਨਲ ਹਾਈਵੇ-53 ‘ਤੇ ਰਾਜਪਥ ਇਨਫ੍ਰਾਕਾਨ ਪ੍ਰਾਈਵੇਟ ਲਿਮਟਿਡ ਅਤੇ ਜਗਦੀਸ਼ ਕਦਮ ਨੇ 3 ਜੂਨ ਤੋਂ 7 ਜੂਨ ਦਰਮਿਆਨ 75 ਕਿਲੋਮੀਟਰ ਲੰਬੀ ਸੜਕ ਤਿਆਰ ਕੀਤੀ ਹੈ | ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਇਹ ਰਿਕਾਰਡ ਕਤਰ ਦੇ ਨਾਂਅ ਸੀ | ਸਾਲ 2019 ‘ਚ 27 ਫਰਵਰੀ ਨੂੰ ਲੋਕ ਨਿਰਮਾਣ ਅਥਾਰਟੀ (ਪੀ ਡਬਲਯੂ ਡੀ) ਨੇ ਸਭ ਤੋਂ ਤੇਜ਼ 22 ਕਿਲੋਮੀਟਰ ਸੜਕ ਦਾ ਨਿਰਮਾਣ ਕੀਤਾ ਸੀ | ਨਿਤਿਨ ਗਡਕਰੀ ਨੇ ਟਵੀਟ ਕੀਤਾ ਕਿ ਇਹ ਪੂਰੇ ਦੇਸ਼ ਲਈ ਮਾਣ ਵਾਲਾ ਪਲ ਹੈ | ਐੱਨ ਐੱਚ ਏ ਆਈ ਦੀ ਸਾਡੀ ਬੇਮਿਸਾਲ ਟੀਮ ਰਾਜਪਥ ਇਨਫ੍ਰਾਕਾਨ ਪ੍ਰਾਈਵੇਟ ਲਿਮਟਿਡ ਅਤੇ ਜਗਦੀਸ਼ ਕਦਮ ਨੂੰ ਐੱਨ ਐੱਚ-53 ਸੈਕਸ਼ਨ ‘ਤੇ ਅਮਰਾਵਤੀ ਤੋਂ ਅਕੋਲਾ ਦੇ ਵਿਚਕਾਰ ਸਿੰਗਲ ਲੇਨ ‘ਚ 75 ਕਿਲੋਮੀਟਰ ਨਿਰੰਤਰ ਬਿਟੂਮਿਨਸ ਕੰਕਰੀਟ ਸੜਕ ਵਿਛਾਉਣ ਲਈ ਗਿਨੀਜ਼ ਵਰਲਡ ਰਿਕਾਰਡ ਪ੍ਰਾਪਤ ਕਰਨ ਲਈ ਵਧਾਈ ਦਿੰਦੇ ਹੋਏ ਖੁਸ਼ ਹਾਂ | ਇਸ ਤੋਂ ਇਲਾਵਾ ਉਨ੍ਹਾਂ ਟਵੀਟ ਕਰਕੇ ਇਹ ਵੀ ਦੱਸਿਆ ਕਿ ਇਸ ਸੜਕ ਦੇ ਨਿਰਮਾਣ ‘ਚ 800 ਕਰਮਚਾਰੀ, 720 ਮਜ਼ਦੂਰ, ਕਈ ਸਲਾਹਕਾਰਾਂ ਨੇ ਲਗਾਤਾਰ ਕੰਮ ਕੀਤਾ | ਇਸ ਸੜਕ ਦੇ ਨਿਰਮਾਣ ਦਾ ਕੰਮ 3 ਜੂਨ ਨੂੰ ਸਵੇਰੇ 7.27 ਵਜੇ ਸ਼ੁਰੂ ਹੋਇਆ ਸੀ ਅਤੇ 7 ਜੂਨ ਨੂੰ ਸਵੇਰੇ 7 ਵਜੇ ਉਸਾਰੀ ਦਾ ਕੰਮ ਮੁਕੰਮਲ ਹੋ ਗਿਆ ਸੀ |

Related Articles

LEAVE A REPLY

Please enter your comment!
Please enter your name here

Latest Articles