16.8 C
Jalandhar
Sunday, December 22, 2024
spot_img

ਪੱਤਰਕਾਰ ਕੱਪਨ ਨੂੰ ਸਵਾ ਦੋ ਸਾਲ ਬਾਅਦ ਮਿਲੀ ਆਜ਼ਾਦੀ

ਲਖਨਊ : ਕੇਰਲਾ ਦੇ ਪੱਤਰਕਾਰ ਸਿੱਦੀਕ ਕੱਪਨ ਨੂੰ ਵੀਰਵਾਰ ਯੂ ਪੀ ਦੀ ਜੇਲ੍ਹ ਵਿਚੋਂ ਜ਼ਮਾਨਤ ‘ਤੇ ਰਿਹਾਅ ਕਰ ਦਿੱਤਾ ਗਿਆ | ਬੁੱਧਵਾਰ ਨੂੰ ਸਪੈਸ਼ਲ ਪੀ ਐੱਮ ਐੱਲ ਏ (ਪ੍ਰੀਵੈਨਸ਼ਨ ਆਫ ਮਨੀਲਾਂਡਰਿੰਗ ਐਕਟ) ਕੋਰਟ ‘ਚ 1-1 ਲੱਖ ਰੁਪਏ ਦੀਆਂ ਦੋ ਜ਼ਮਾਨਤਾਂ ਪੇਸ਼ ਕੀਤੀਆਂ ਗਈਆਂ | ਲਖਨਊ ਜ਼ਿਲ੍ਹਾ ਜੇਲ੍ਹ ਦੇ ਜੇਲ੍ਹਰ ਰਾਜਿੰਦਰ ਸਿੰਘ ਨੇ ਕਿਹਾ ਕਿ ਕੱਪਨ ਨੂੰ ਸਵੇਰੇ 9.15 ਵਜੇ ਜੇਲ੍ਹ ਤੋਂ ਰਿਹਾਅ ਕਰ ਦਿੱਤਾ ਗਿਆ |
ਕੱਪਨ ਅਤੇ ਤਿੰਨ ਹੋਰਨਾਂ ਨੂੰ ਅਕਤੂਬਰ 2020 ‘ਚ ਹਾਥਰਸ ਜਾਂਦੇ ਸਮੇਂ ਗਿ੍ਫਤਾਰ ਕੀਤਾ ਗਿਆ ਸੀ, ਜਿੱਥੇ ਦਲਿਤ ਮੁਟਿਆਰ ਦੀ ਬਲਾਤਕਾਰ ਤੋਂ ਬਾਅਦ ਮੌਤ ਹੋ ਗਈ ਸੀ | ਉਨ੍ਹਾਂ ‘ਤੇ ਮੁਟਿਆਰ ਦੀ ਮੌਤ ਨੂੰ ਲੈ ਕੇ ਹਿੰਸਾ ਭੜਕਾਉਣ ਦੀ ਕੋਸ਼ਿਸ਼ ਕਰਨ ਦਾ ਦੋਸ਼ ਮੜਿ੍ਹਆ ਗਿਆ ਸੀ | ਪੁਲਸ ਨੇ ਦੋਸ਼ ਲਾਇਆ ਸੀ ਕਿ ਕੱਪਨ ਦੇ ਪਾਬੰਦੀਸ਼ੁਦਾ ਪਾਪੂਲਰ ਫਰੰਟ ਆਫ ਇੰਡੀਆ ਨਾਲ ਸੰਬੰਧ ਸਨ |

Related Articles

LEAVE A REPLY

Please enter your comment!
Please enter your name here

Latest Articles