16.8 C
Jalandhar
Sunday, December 22, 2024
spot_img

ਅਡਾਨੀ ਗਰੁੱਪ 100 ਅਰਬ ਡਾਲਰ ਥੱਲੇ ਲੱਗਿਆ

ਮੁੰਬਈ : ਹਿੰਡਨਬਰਗ ਰਿਸਰਚ ਵੱਲੋਂ ਸ਼ੇਅਰ ਚੜ੍ਹਾਉਣ ਲਈ ਘਪਲਾ ਕਰਨ ਦਾ ਦੋਸ਼ ਲਾਉਣ ਤੋਂ ਬਾਅਦ ਅਡਾਨੀ ਗਰੁੱਪ ਦੇ ਸ਼ੇਅਰਾਂ ਦਾ ਡਿਗਣਾ ਜਾਰੀ ਰਿਹਾ | ਅਡਾਨੀ ਐਂਟਰਪ੍ਰਾਈਜ਼ਿਜ਼ ਦਾ ਸ਼ੇਅਰ ਵੀਰਵਾਰ ਸ਼ੁਰੂਆਤੀ ਕਾਰੋਬਾਰ ਵਿਚ 10 ਫੀਸਦੀ ਚੜ੍ਹ ਕੇ ਖੁੱਲ੍ਹਣ ਤੋਂ ਬਾਅਦ ਅਖੀਰ ਵਿਚ 8 ਫੀਸਦੀ ਟੁੱਟ ਗਿਆ | ਗਰੁੱਪ ਦੀਆਂ ਹੋਰਨਾਂ ਕੰਪਨੀਆਂ ਦੇ ਸ਼ੇਅਰ ਵੀ ਲਗਾਤਾਰ ਛੇਵੇਂ ਦਿਨ ਕਮਜ਼ੋਰ ਹੋਏ | ਅਡਾਨੀ ਪੋਰਟਸ ਦੇ ਸ਼ੇਅਰਾਂ ਵਿਚ 10 ਫੀਸਦੀ, ਅਡਾਨੀ ਟਰਾਂਸਮਿਸ਼ਨ ਵਿਚ 10 ਫੀਸਦੀ, ਅਡਾਨੀ ਗਰੀਨ ਐਨਰਜੀ ਵਿਚ 10 ਫੀਸਦੀ, ਅਡਾਨੀ ਟੋਟਲ ਗੈਸ ਵਿਚ 10 ਫੀਸਦੀ, ਅਡਾਨੀ ਵਿਲਮਰ ਵਿਚ 5 ਫੀਸਦੀ, ਐੱਨ ਡੀ ਟੀ ਵੀ ਵਿਚ 4.99 ਫੀਸਦੀ ਤੇ ਅਡਾਨੀ ਪਾਵਰ ਵਿਚ 4.98 ਫੀਸਦੀ ਦੀ ਗਿਰਾਵਟ ਆਈ, ਹਾਲਾਂਕਿ ਅੰਬੂਜਾ ਸੀਮਿੰਟ ਦੇ ਸ਼ੇਅਰ 9.68 ਫੀਸਦੀ ਤੇ ਏ ਸੀ ਸੀ ਦੇ 7.78 ਫੀਸਦੀ ਚੜ੍ਹੇ | ਹੁਣ ਤੱਕ ਗਰੁੱਪ ਦੀਆਂ 7 ਲਿਸਟਿਡ ਕੰਪਨੀਆਂ ਨੂੰ 100 ਅਰਬ ਡਾਲਰ ਦਾ ਨੁਕਸਾਨ ਹੋ ਚੁੱਕਿਆ ਹੈ | ਇਸ ਤੋਂ ਪਹਿਲਾਂ ਗੌਤਮ ਅਡਾਨੀ ਨੇ ਕਿਹਾ ਕਿ ਬਾਜ਼ਾਰ ਵਿਚ ਉਤਰਾਅ-ਚੜ੍ਹਾਅ ਕਾਰਨ ਉਨ੍ਹਾ ਫਾਲੋਆਨ ਪਬਲਿਕ ਆਫਰਿੰਗ (ਐੱਫ ਪੀ ਓ) ਨੂੰ ਵਾਪਸ ਲੈਣ ਦਾ ਫੈਸਲਾ ਕੀਤਾ | ਅਡਾਨੀ ਐਂਟਰਪ੍ਰਾਈਜ਼ਿਜ਼ ਨੇ ਬੁੱਧਵਾਰ ਆਪਣੀ 20,000 ਕਰੋੜ ਰੁਪਏ ਦੀ ਫਾਲੋਆਨ ਪਬਲਿਕ ਪੇਸ਼ਕਸ਼ (ਐੱਫ ਪੀ ਓ) ਨੂੰ ਵਾਪਸ ਲੈਣ ਅਤੇ ਨਿਵੇਸ਼ਕਾਂ ਦੇ ਪੈਸੇ ਵਾਪਸ ਕਰਨ ਦਾ ਐਲਾਨ ਕੀਤਾ ਸੀ | ਉਸ ਦਾ ਕਹਿਣਾ ਸੀ ਕਿ ਅਸਥਿਰ ਮਾਰਕਿਟ ਕਾਰਨ ਉਹ ਨਿਵੇਸ਼ਕਾਂ ਦਾ ਨੁਕਸਾਨ ਨਹੀਂ ਹੋਣ ਦੇਣਾ ਚਾਹੁੰਦੇ?
ਰਿਜ਼ਰਵ ਬੈਂਕ ਵੱਲੋਂ ਜਾਣਕਾਰੀ ਤਲਬ
ਮੁੰਬਈ : ਭਾਰਤੀ ਰਿਜ਼ਰਵ ਬੈਂਕ ਨੇ ਸਥਾਨਕ ਬੈਂਕਾਂ ਨੂੰ ਨਿਰਦੇਸ਼ ਦਿੰਦਿਆਂ ਉਨ੍ਹਾਂ ਵੱਲੋਂ ਅਡਾਨੀ ਗਰੁੱਪ ਦੀਆਂ ਕੰਪਨੀਆਂ ਨੂੰ ਦਿੱਤੇ ਕਰਜ਼ਿਆਂ ਸੰਬੰਧੀ ਜਾਣਕਾਰੀ ਦੇਣ ਲਈ ਕਿਹਾ ਹੈ |

Related Articles

LEAVE A REPLY

Please enter your comment!
Please enter your name here

Latest Articles