9.8 C
Jalandhar
Sunday, December 22, 2024
spot_img

ਲੜਕੀ ਤੋਂ ਲੜਕਾ ਬਣਿਆ ਟਰਾਂਸਜੈਂਡਰ ਗਰਭਵਤੀ

ਤਿਰੂਵਨੰਤਪੁਰਮ : ਕੇਰਲ ਦੇ ਕੋਝੀਕੋਡ ‘ਚ ਇੱਕ ਟਰਾਂਸਜੈਂਡਰ ਜੋੜਾ ਮਾਤਾ-ਪਿਤਾ ਬਣਨ ਵਾਲਾ ਹੈ | ਪਿਛਲੇ ਤਿੰਨ ਸਾਲ ਤੋਂ ਸਾਥ ਰਹਿ ਰਹੇ ਜਹਾਦ ਅਤੇ ਜੀਆ ਪਾਵਲ ਨੇ ਸੋਸ਼ਲ ਮੀਡੀਆ ‘ਤੇ ਦੱਸਿਆ ਕਿ ਬੱਚਾ ਮਾਰਚ ‘ਚ ਜਨਮ ਲਵੇਗਾ | ਜੀਆ ਨੇ ਜਹਾਦ ਦੇ ਨਾਲ ਇੱਕ ਤਸਵੀਰ ਵੀ ਸ਼ੇਅਰ ਕੀਤੀ | ਜੀਆ ਪਾਵਲ ਇੱਕ ਡਾਂਸਰ ਹੈ, ਉਹ ਪਹਿਲਾਂ ਮਰਦ ਸੀ ਅਤੇ ਔਰਤ ਟਰਾਂਸਜੈਂਡਰ ਬਣੀ | ਜਹਾਦ ਲੜਕੀ ਸੀ ਅਤੇ ਉਹ ਮਰਦ ਟਰਾਂਸਜੈਂਡਰ ਬਣਿਆ |
ਗਰਭਵਤੀ ਹੋਣ ਲਈ ਜਹਾਦ ਨੇ ਉਸ ਤਕਨੀਕ ਨੂੰ ਬੰਦ ਕਰ ਦਿੱਤਾ, ਜਿਸ ਦੇ ਜ਼ਰੀਏ ਉਹ ਔਰਤ ਤੋਂ ਮਰਦ ‘ਚ ਤਬਦੀਲ ਹੋ ਰਿਹਾ ਸੀ | ਜੀਆ ਨੇ ਆਪਣੇ ਪਰਵਾਰ ਅਤੇ ਡਾਕਟਰਾਂ ਨੂੰ ਸਮਰਥਨ ਦੇਣ ਲਈ ਧੰਨਵਾਦ ਕੀਤਾ ਹੈ | ਜਹਾਦ ਬੱਚੇ ਨੂੰ ਜਨਮ ਦੇਣ ਤੋਂ ਬਾਅਦ ਮਰਦ ਬਣਨ ਦੀ ਪ੍ਰਕਿਰਿਆ ਨੂੰ ਫਿਰ ਤੋਂ ਸ਼ੁਰੂ ਕਰੇਗਾ | ਜੀਆ ਨੇ ਕਿਹਾ, ਸਾਨੂੰ ਮੈਡੀਕਲ ਕਾਲਜ ਤੋਂ ਮਾਂ ਦਾ ਦੁੱਧ ਮਿਲਣ ਦੀ ਉਮੀਦ ਹੈ |

Related Articles

LEAVE A REPLY

Please enter your comment!
Please enter your name here

Latest Articles