9.8 C
Jalandhar
Sunday, December 22, 2024
spot_img

ਸਪਨਾ ਚੌਧਰੀ ਵਿਰੁੱਧ ਭਰਜਾਈ ਨੇ ਕਰਵਾਇਆ ਪਰਚਾ ਦਰਜ

ਨਵੀਂ ਦਿੱਲੀ : ਹਰਿਆਣਵੀ ਡਾਂਸਰ ਸਪਨਾ ਚੌਧਰੀ ਇੱਕ ਵਾਰ ਫਿਰ ਵਿਵਾਦਾਂ ਵਿੱਚ ਆ ਗਈ ਹੈ | ਸਪਨਾ ਆਪਣੇ ਡਾਂਸ ਨੂੰ ਲੈ ਕੇ ਕਈ ਵਿਵਾਦਾਂ ਨੂੰ ਲੈ ਕੇ ਵੀ ਚਰਚਾ ‘ਚ ਰਹਿੰਦੀ ਹੈ | ਸਪਨਾ ਨੂੰ ਲੈ ਕੇ ਇਕ ਵਾਰ ਫਿਰ ਹੈਰਾਨ ਕਰਨ ਵਾਲੀ ਖਬਰ ਸਾਹਮਣੇ ਆ ਰਹੀ ਹੈ | ਇਸ ਵਾਰ ਉਸ ਦੀ ਭਰਜਾਈ ਵੱਲੋਂ ਦਾਜ ਲਈ ਤੰਗ-ਪ੍ਰੇਸ਼ਾਨ ਕਰਨ ਦਾ ਮਾਮਲਾ ਦਰਜ ਕੀਤਾ ਗਿਆ ਹੈ | ਸਪਨਾ ਹੀ ਨਹੀਂ, ਉਸ ਦੀ ਭਰਜਾਈ ਨੇ ਮਾਂ ਅਤੇ ਭਰਾ ‘ਤੇ ਦਾਜ ਲਈ ਪਰੇਸ਼ਾਨ ਕਰਨ ਦਾ ਦੋਸ਼ ਲਗਾਉਂਦੇ ਹੋਏ ਪਲਵਲ ਮਹਿਲਾ ਥਾਣੇ ‘ਚ ਕੇਸ ਦਰਜ ਕਰਵਾਇਆ ਹੈ | ਪਲਵਲ ਪੁਲਸ ਨੇ ਸਪਨਾ ਚੌਧਰੀ ਦੀ ਮਾਂ ਨੀਲਮ ਅਤੇ ਭਰਾ ਕਰਨ ਖਿਲਾਫ ਦਾਜ ਲਈ ਕਈ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਹੈ | ਸਪਨਾ ਦੀ ਭਾਬੀ ਨੇ ਉਸ ਦੇ ਪਰਵਾਰ ‘ਤੇ ਕ੍ਰੇਟਾ ਕਾਰ ਦੀ ਮੰਗ, ਕੁੱਟਮਾਰ ਅਤੇ ਜਿਨਸੀ ਸ਼ੋਸ਼ਣ ਦੇ ਦੋਸ਼ ਲਾਏ ਹਨ | ਆਪਣੀ ਸ਼ਿਕਾਇਤ ‘ਚ ਉਸ ਨੇ ਦੱਸਿਆ ਕਿ ਸਪਨਾ ਦੇ ਪਰਵਾਰਕ ਮੈਂਬਰਾਂ ਨੇ ਆਪਣੀਆਂ ਮੰਗਾਂ ਪੂਰੀਆਂ ਨਾ ਕਰਨ ‘ਤੇ ਉਸ ਨੂੰ ਤੰਗ-ਪ੍ਰੇਸ਼ਾਨ, ਕੁੱਟਮਾਰ ਅਤੇ ਜਿਨਸੀ ਸ਼ੋਸ਼ਣ ਕਰਨਾ ਸ਼ੁਰੂ ਕਰ ਦਿੱਤਾ ਸੀ | ਪੁਲਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ |

Related Articles

LEAVE A REPLY

Please enter your comment!
Please enter your name here

Latest Articles