ਤਿੰਨ ਜ਼ਿਲਿ੍ਹਆਂ ਦੀ ਪੁਲਸ ਨੇ ਮੁਹਾਲੀ ਦੀ ਤਲਾਸ਼ੀ ਲਈ

0
273

ਮੁਹਾਲੀ : ਰੂਪਨਗਰ ਰੇਂਜ ਦੇ ਡੀ ਆਈ ਜੀ ਗੁਰਪ੍ਰੀਤ ਸਿੰਘ ਭੁੱਲਰ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਅਤੇ ਮੁਹਾਲੀ ਦੇ ਐੱਸ ਐੈੱਸ ਪੀ ਵਿਵੇਕਸ਼ੀਲ ਸੋਨੀ, ਰੂਪਨਗਰ ਦੇ ਐੱਸ ਐੱਸ ਪੀ ਸੰਦੀਪ ਗਰਗ ਤੇ ਫਤਹਿਗੜ੍ਹ ਸਾਹਿਬ ਦੇ ਐੱਸ ਐੱਸ ਪੀ ਰਵਜੋਤ ਕੌਰ ਗਰੇਵਾਲ ਦੀ ਅਗਵਾਈ ‘ਚ ਵੀਰਵਾਰ ਇਥੇ ਛਾਪੇਮਾਰੀ ਕੀਤੀ ਗਈ | ਇਸ ਮੌਕੇ ਡੀ ਐੱਸ ਪੀ ਬਿਕਰਮਜੀਤ ਸਿੰਘ ਬਰਾੜ ਵੀ ਮੌਜੂਦ ਸਨ | ਜ਼ਿਲ੍ਹਾ ਰੂਪਨਗਰ, ਜ਼ਿਲ੍ਹਾ ਮੁਹਾਲੀ ਅਤੇ ਜ਼ਿਲ੍ਹਾ ਫਤਹਿਗੜ੍ਹ ਸਾਹਿਬ ਦੀ ਪੁਲਸ ਨੇ ਮੁਹਾਲੀ ਜ਼ਿਲ੍ਹੇ ਦੇ ਸੈਕਟਰ 70 ਵਿਚਲੇ ਹੋਮਲੈਂਡ, ਸੈਕਟਰ 91 ਅਤੇ ਜਲਵਾਯੂ ਟਾਵਰ ਵਿਖੇ ਸਵੇਰੇ ਛੇ ਵਜੇ ਤਲਾਸ਼ੀ ਮੁਹਿੰਮ ਚਲਾਈ |
ਇਸ ਦੌਰਾਨ ਕਰੀਬ 100 ਪੁਲਸ ਮੁਲਾਜ਼ਮਾਂ ਨੇ 20 ਮਸ਼ਕੂਕਾਂ ਨੂੰ ਹਿਰਾਸਤ ‘ਚ ਲਿਆ ਤੇ ਸੱਤ ਹਥਿਆਰ, 21 ਲੱਖ ਰੁਪਏ, 18 ਗਰਾਮ ਅਫ਼ੀਮ ਤੇ 10 ਵਾਹਨ ਜ਼ਬਤ ਕੀਤੇ | ਡੀ ਆਈ ਜੀ ਭੁੱਲਰ ਨੇ ਦੱਸਿਆ ਕਿ ਮਾੜੇ ਅਨਸਰਾਂ ਨੂੰ ਨੱਥ ਪਾਉਣ ਲਈ ਇਹ ਕਾਰਵਾਈ ਕੀਤੀ ਗਈ ਹੈ |

LEAVE A REPLY

Please enter your comment!
Please enter your name here