ਵਾਸ਼ਿੰਗਟਨ : ਅਮਰੀਕਾ ਸਥਿਤ ਜੌਹਨਸ ਹੌਪਕਿੰਸ ਸੈਂਟਰ ਫਾਰ ਟੇਲੈਂਟਡ ਯੂਥ ਨੇ ਭਾਰਤੀ-ਅਮਰੀਕੀ ਸਕੂਲੀ ਵਿਦਿਆਰਥਣ ਨਤਾਸ਼ਾ ਪੇਰੀਯਾਨਯਾਗਮ ਨੂੰ ਉਪਰਲੇ ਗ੍ਰੇਡ ਦੀ ਪ੍ਰੀਖਿਆ ਦੇ ਨਤੀਜਿਆਂ ਦੇ ਆਧਾਰ ‘ਤੇ ਲਗਾਤਾਰ ਦੂਜੇ ਸਾਲ ‘ਦੁਨੀਆ ਦੀ ਸਭ ਤੋਂ ਹੋਣਹਾਰ’ ਵਿਦਿਆਰਥਣ ਐਲਾਨਿਆ ਹੈ | ਦੁਨੀਆ ਭਰ ਦੇ 76 ਦੇਸ਼ਾਂ ਦੇ 15,000 ਵਿਦਿਆਰਥੀਆਂ ਨੇ ਇਸ ‘ਚ ਹਿੱਸਾ ਲਿਆ | ਨਤਾਸ਼ਾ (13) ਨਿਊ ਜਰਸੀ ਦੇ ਫਲੋਰੈਂਸ ਐੱਮ ਗੋਡੀਨੀਅਰ ਮਿਡਲ ਸਕੂਲ ਦੀ ਵਿਦਿਆਰਥਣ ਹੈ | ਉਸ ਨੇ 2021 ‘ਚ ਜੌਹਨਸ ਹੌਪਕਿੰਸ ਸੈਂਟਰ ਫਾਰ ਟੈਲੈਂਟਡ ਯੂਥ (ਸੀ ਟੀ ਵਾਈ) ਦੀ ਪ੍ਰੀਖਿਆ ਦਿੱਤੀ ਸੀ | ਉਸ ਸਮੇਂ ਉਹ ਪੰਜਵੀਂ ਜਮਾਤ ਦੀ ਵਿਦਿਆਰਥਣ ਸੀ |