ਅਜੀਤਵਾਲ : ਬੁੱਧਵਾਰ ਰਾਤ 18 ਸਾਲਾ ਨੌਜਵਾਨ ਗੁਰਜੀਤ ਸਿੰਘ ਪੁੱਤਰ ਹਰਭਜਨ ਸਿੰਘ ਵਾਸੀ ਢੁੱਡੀਕੇ ਦੀ ਮੌਤ ਹੋ ਗਈ | ਨੌਜਵਾਨ ਵਿਆਹ ਤੋਂ ਬਾਅਦ ਆਪਣੇ ਦੋਸਤ ਨੂੰ ਪਿੰਡ ਬੁੱਟਰ ਛੱਡ ਕੇ ਵਾਪਸ ਆ ਰਿਹਾ ਸੀ ਤਾਂ ਪਿੰਡ ਤਖਾਣਵੱਧ ਵਿਚ ਜੇ ਸੀ ਬੀ ਨਾਲ ਉਸ ਦਾ ਮੋਟਰਸਾਈਕਲ ਟਕਰਾਅ ਗਿਆ | ਸਿਰ ‘ਚ ਗੰਭੀਰ ਸੱਟ ਲੱਗਣ ਕਾਰਨ ਮੌਕੇ ‘ਤੇ ਹੀ ਨੌਜਵਾਨ ਦੀ ਮੌਤ ਹੋ ਗਈ, ਜਦੋਂਕਿ ਮੋਟਰਸਾਈਕਲ ਸਵਾਰ ਤੀਸਰਾ ਨੌਜਵਾਨ ਐਸ਼ਪ੍ਰੀਤ ਸਿੰਘ ਵਾਸੀ ਚੂਹੜਚੱਕ ਜ਼ਖਮੀ ਹੋ ਗਿਆ | ਮਿ੍ਤਕ ਨੌਜਵਾਨ ਚਾਰ ਭੈਣਾਂ ਦਾ ਇਕਲੌਤਾ ਭਰਾ ਸੀ | ਥਾਣਾ ਅਜੀਤਵਾਲ ਪੁਲਸ ਨੇ ਜੇ ਸੀ ਬੀ ਮਸ਼ੀਨ ਨੂੰ ਆਪਣੇ ਕਬਜ਼ੇ ਵਿਚ ਲੈ ਕੇ ਮਸ਼ੀਨ ਚਾਲਕ ਸਤਨਾਮ ਸਿੰਘ ਨੂੰ ਗਿ੍ਫਤਾਰ ਕਰ ਲਿਆ |





