ਨਵੀਂ ਦਿੱਲੀ : ਚੋਣ ਕਮਿਸ਼ਨ ਨੇ ਰਾਸ਼ਟਰਪਤੀ ਦੀ ਚੋਣ ਲਈ ਵੀਰਵਾਰ ਤਰੀਕ ਦਾ ਐਲਾਨ ਕਰ ਦਿੱਤਾ | ਵੋਟਿੰਗ 18 ਜੁਲਾਈ ਨੂੰ ਹੋਵੇਗੀ | 21 ਜੁਲਾਈ ਨੂੰ ਵੋਟਾਂ ਦੀ ਗਿਣਤੀ ਹੋਵੇਗੀ ਤੇ ਇਸੇ ਦਿਨ ਨਵੇਂ ਰਾਸ਼ਟਰਪਤੀ ਦੇ ਨਾਂਅ ਦਾ ਐਲਾਨ ਕਰ ਦਿੱਤਾ ਜਾਵੇਗਾ | 29 ਜੂਨ ਤੱਕ ਨਾਮਜ਼ਦਗੀ ਕਾਗਜ਼ ਭਰੇ ਜਾ ਸਕਣਗੇ | ਵੋਟਾਂ ਦੀ ਗਿਣਤੀ ਦਿੱਲੀ ਵਿਚ ਹੋਵੇਗੀ | ਸੰਸਦ ਤੇ ਰਾਜਾਂ ਦੀਆਂ ਵਿਧਾਨ ਸਭਾਵਾਂ ‘ਚ ਵੋਟਿੰਗ ਹੋਵੇਗੀ | ਵੋਟਿੰਗ ਦੌਰਾਨ ਕੋਰੋਨਾ ਨਿਯਮਾਂ ਦੀ ਪਾਲਣਾ ਲਾਜ਼ਮੀ ਹੋਵੇਗੀ | ਰਾਸ਼ਟਰਪਤੀ ਰਾਮਨਾਥ ਕੋਵਿੰਦ ਦਾ ਕਾਰਜਕਾਲ 24 ਜੁਲਾਈ ਨੂੰ ਖਤਮ ਹੋ ਰਿਹਾ ਹੈ ਅਤੇ ਅਗਲੇ ਰਾਸ਼ਟਰਪਤੀ ਲਈ ਉਸ ਦਿਨ ਤੋਂ ਪਹਿਲਾਂ ਚੋਣ ਹੋਣੀ ਹੈ |




