22.6 C
Jalandhar
Friday, October 18, 2024
spot_img

ਪੁਲਵਾਮਾ ਕਾਂਡ ਦੇ ਚਾਰ ਅੱਤਵਾਦੀ ਅਜੇ ਵੀ ਫਰਾਰ

ਸ੍ਰੀਨਗਰ : ਪੁਲਵਾਮਾ ਅੱਤਵਾਦੀ ਹਮਲੇ ਦੀ ਚੌਥੀ ਬਰਸੀ ‘ਤੇ ਕਸ਼ਮੀਰ ਜ਼ੋਨ ਦੇ ਏ ਡੀ ਜੀ ਪੀ ਵਿਜੈ ਕੁਮਾਰ ਨੇ ਮੰਗਲਵਾਰ ਕਿਹਾ ਕਿ ਸਾਲ 2019 ‘ਚ ਕੀਤੇ ਗਏ ਹਮਲੇ ਵਿਚ ਸ਼ਾਮਲ 19 ਅੱਤਵਾਦੀਆਂ ਵਿੱਚੋਂ 8 ਮਾਰੇ ਗਏ ਹਨ, 7 ਗਿ੍ਫਤਾਰ ਕੀਤੇ ਗਏ ਹਨ ਅਤੇ ਤਿੰਨ ਪਾਕਿਸਤਾਨੀਆਂ ਸਮੇਤ ਚਾਰ ਹਾਲੇ ਵੀ ਫਰਾਰ ਹਨ | ਸ਼ਹੀਦ ਹੋਏ ਸੀ ਆਰ ਪੀ ਐੱਫ ਜਵਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾ ਕਿਹਾ ਕਿ ਸੁਰੱਖਿਆ ਬਲ ਜੈਸ਼-ਏ-ਮੁਹੰਮਦ ਦੇ ਪਿੱਛੇ ਹਨ ਤੇ ਉਨ੍ਹਾਂ ਦੇ ਲੱਗਭੱਗ ਸਾਰੇ ਵੱਡੇ ਕਮਾਂਡਰਾਂ ਨੂੰ ਖਤਮ ਕੀਤਾ ਜਾ ਚੁੱਕਾ ਹੈ | ਮੌਜੂਦਾ ਸਮੇਂ ਜੈਸ਼ ਦੇ ਕੋਲ ਸਿਰਫ 7-8 ਸਥਾਨਕ ਲੋਕ ਅਤੇ 5-6 ਸਰਗਰਮ ਪਾਕਿਸਤਾਨੀ ਹਨ, ਜਿਨ੍ਹਾਂ ‘ਚ ਮੂਸਾ ਸੁਲੇਮਾਨੀ ਵੀ ਸ਼ਾਮਲ ਹੈ |

Related Articles

LEAVE A REPLY

Please enter your comment!
Please enter your name here

Latest Articles