ਬੇਟੇ ਦੀ ਲਾਸ਼ ਛੁਡਾਉਣ ਲਈ ਭੀਖ ਮੰਗੀ

0
283

ਪਟਨਾ : ਬਿਹਾਰ ਦੇ ਸਮਸਤੀਪੁਰ ‘ਚ ਗਰੀਬ ਜੋੜੇ ਨੂੰ ਆਪਣੇ ਮਿ੍ਤਕ ਬੇਟੇ ਦੀ ਲਾਸ਼ ਲੈਣ ਲਈ ਸਰਕਾਰੀ ਹਸਪਤਾਲ ਦੇ ਮੁਰਦਾਘਰ ਦੇ ਸਟਾਫ ਨੂੰ 50,000 ਰੁਪਏ ਰਿਸ਼ਵਤ ਦੇਣ ਲਈ ਦਰ-ਦਰ ਮੰਗਣ ਲਈ ਮਜਬੂਰ ਹੋਣਾ ਪਿਆ | ਪੀੜਤ ਮਹੇਸ਼ ਠਾਕੁਰ ਅਤੇ ਉਸ ਦੀ ਪਤਨੀ ਸਮਸਤੀਪੁਰ ਦੇ ਇਲਾਕੇ ‘ਚ ਪੂਰਾ ਦਿਨ ਭੀਖ ਮੰਗਦੇ ਰਹੇ | ਪੋਸਟਮਾਰਟਮ ਹਾਊਸ ਦੇ ਅਧਿਕਾਰੀ ਨੇ ਲਾਸ਼ ਸੌਂਪਣ ਲਈ ਉਨ੍ਹਾਂ ਤੋਂ 50,000 ਰੁਪਏ ਦੀ ਮੰਗ ਕੀਤੀ ਸੀ | ਸਮਸਤੀਪੁਰ ਦੇ ਸਿਵਲ ਸਰਜਨ ਡਾ. ਐੱਸ ਕੇ ਚੌਧਰੀ ਨੇ ਘਟਨਾ ਦੀ ਪੁਸ਼ਟੀ ਕੀਤੀ ਹੈ | ਚੌਧਰੀ ਨੇ ਕਿਹਾ, ਸਾਨੂੰ ਮੀਡੀਆ ਤੋਂ ਇਸ ਬਾਰੇ ਪਤਾ ਲੱਗਾ ਹੈ | ਅਸੀਂ ਪੋਸਟਮਾਰਟਮ ਹਾਊਸ ਦੇ ਕਰਮਚਾਰੀ ਵਿਰੱੁਧ ਕਾਰਵਾਈ ਸ਼ੁਰੂ ਕਰ ਦਿੱਤੀ ਹੈ |
ਮਹੇਸ਼ ਠਾਕੁਰ ਤਾਜਪੁਰ ਥਾਣੇ ਅਧੀਨ ਪੈਂਦੇ ਪਿੰਡ ਕਸਬੇ ਅਹਰ ਦਾ ਰਹਿਣ ਵਾਲਾ ਹੈ | ਉਸ ਦਾ ਮਾਨਸਿਕ ਤੌਰ ‘ਤੇ ਅਸਥਿਰ ਪੁੱਤਰ ਇਸ ਸਾਲ 25 ਮਈ ਤੋਂ ਲਾਪਤਾ ਸੀ | 7 ਜੂਨ ਨੂੰ ਮੁਸਰੀਗੜ੍ਹੀ ਥਾਣੇ ਅਧੀਨ ਪੈਂਦੇ ਇਲਾਕੇ ਵਿੱਚੋਂ ਲਾਸ਼ ਬਰਾਮਦ ਹੋਈ ਸੀ | ਪੁਲਸ ਨੇ ਅਣਪਛਾਤੀ ਲਾਸ਼ ਨੂੰ ਕਬਜ਼ੇ ‘ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ | ਤਾਜਪੁਰ ਥਾਣੇ ਵਿਚ ਗੁੰਮਸ਼ੁਦਗੀ ਦੀ ਸ਼ਿਕਾਇਤ ਦਰਜ ਹੋਣ ਕਾਰਨ ਸਥਾਨਕ ਪੁਲਸ ਨੇ ਲਾਸ਼ ਦੀ ਪਛਾਣ ਲਈ ਮਹੇਸ਼ ਠਾਕੁਰ ਨਾਲ ਸੰਪਰਕ ਕੀਤਾ | ਜਦੋਂ ਉਹ ਪੋਸਟਮਾਰਟਮ ਹਾਊਸ ਪੁੱਜੇ ਤਾਂ ਮੁਲਾਜ਼ਮਾਂ ਨੇ ਪਹਿਲਾਂ ਤਾਂ ਲਾਸ਼ ਦਿਖਾਉਣ ਤੋਂ ਇਨਕਾਰ ਕਰ ਦਿੱਤਾ, ਜਦੋਂ ਉਨ੍ਹਾਂ ਮੁਲਾਜ਼ਮਾਂ ਨੂੰ ਵਾਰ-ਵਾਰ ਬੇਨਤੀ ਕੀਤੀ ਤਾਂ ਉਨ੍ਹਾਂ ਨੇ ਲਾਸ਼ ਦੀ ਸ਼ਨਾਖਤ ਕਰਵਾ ਦਿੱਤੀ | ਮੁਰਦਾਘਰ ‘ਚ ਮੌਜੂਦ ਮੁਲਾਜ਼ਮਾਂ ਨੇ ਲਾਸ਼ ਸੌਂਪਣ ਲਈ 50 ਹਜ਼ਾਰ ਰੁਪਏ ਦੀ ਮੰਗ ਕੀਤੀ | ਜਦੋਂ ਮਹੇਸ਼ ਦੀਆਂ ਮਿੰਨਤਾਂ ਨਾਲ ਉਨ੍ਹਾਂ ਦਾ ਦਿਲ ਨਹੀਂ ਪਸੀਜਿਆ ਤਾਂ ਉਹ ਅਤੇ ਉਸ ਦੀ ਪਤਨੀ ਨੇੜਲੇ ਘਰਾਂ ਤੇ ਹੋਰ ਥਾਵਾਂ ‘ਤੇ ਜਾ ਕੇ ਪੈਸੇ ਮੰਗਣ ਲੱਗੇ | ਉਹ ਪੈਸੇ ਇਕੱਠੇ ਕਰਨ ਲਈ ਦਰਵਾਜ਼ੇ ਖੜਕਾਉਂਦੇ ਦੇਖੇ ਗਏ | ਇਸ ਸੰਬੰਧੀ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋਈ | ਵਾਇਰਲ ਵੀਡੀਓ ਦੀ ਸੂਚਨਾ ਚੌਧਰੀ ਨੂੰ ਮਿਲਣ ਤੋਂ ਬਾਅਦ ਉਨ੍ਹਾ ਨੇ ਦਖਲ ਦੇ ਕੇ ਲਾਸ਼ ਨੂੰ ਲਾਵਾਰਸ ਮਾਪਿਆਂ ਹਵਾਲੇ ਕਰ ਦਿੱਤਾ |

LEAVE A REPLY

Please enter your comment!
Please enter your name here