ਜਲੰਧਰ (ਰਾਜੇਸ਼ ਥਾਪਾ) ਨਵਾਂ ਜ਼ਮਾਨਾ ਪਰਵਾਰ ਦੀ ਮੈਂਬਰ ਸੁਖਵਿੰਦਰ ਕੌਰ (ਸੁੱਖੀ) ਦੇ ਪਤੀ ਰਵਿੰਦਰ ਸਿੰਘ ਦਾ ਸਸਕਾਰ 21 ਫਰਵਰੀ ਨੂੰ 2 ਵਜੇ ਹਰਨਾਮ ਦਾਸ ਪੁਰਾ ਸ਼ਮਸ਼ਾਨ ਘਾਟ ਵਿਖੇ ਕੀਤਾ ਜਾਵੇਗਾ |
ਰਵਿੰਦਰ ਸਿੰਘ, ਜਿਹੜੇ ਰੇਲ ਕੋਚ ਫੈਕਟਰੀ ਕਪੂਰਥਲਾ ਵਿੱਚ ਕੰਮ ਕਰਦੇ ਸਨ, ਦਾ 17 ਫਰਵਰੀ ਨੂੰ ਉਸ ਸਮੇਂ ਦਿਲ ਦਾ ਦੌਰਾ ਪੈਣ ਕਰਕੇ ਦਿਹਾਂਤ ਹੋ ਗਿਆ ਸੀ, ਜਦੋਂ ਉਹ ਆਪਣੀ ਕਾਰ ਰਾਹੀਂ ਕੰਮ ਤੋਂ ਘਰ ਦੇ ਬੂਹੇ ਅੱਗੇ ਪੁੱਜੇ ਹੀ ਸਨ | ਉਹਨਾ ਨੂੰ ਡਰਾਇਵਰ ਸੀਟ ਉੱਤੇ ਬੈਠਿਆਂ ਹੀ ਦਿਲ ਦਾ ਦੌਰਾ ਪਿਆ, ਜੋ ਜਾਨਲੇਵਾ ਸਾਬਤ ਹੋਇਆ | ਉਹਨਾ ਦੇ ਸਕੇ-ਸੰਬੰਧੀਆਂ ਦੇ ਵਿਦੇਸ਼ੋਂ ਆਉਣ ਉੱਤੇ ਹੀ ਉਸ ਦਾ ਸਸਕਾਰ ਕਰਨ ਦਾ ਫੈਸਲਾ ਕੀਤਾ ਗਿਆ ਸੀ |





