ਬੈਂਸ ਦੀ ਜਮਾਨਤ ਅਰਜ਼ੀ ਰੱਦ

0
288

ਚੰਡੀਗੜ੍ਹ : ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਸ਼ੱੁਕਰਵਾਰ ਨੂੰ ਪੰਜਾਬ ਦੇ ਸਾਬਕਾ ਵਿਧਾਇਕ ਅਤੇ ਲੋਕ ਇਨਸਾਫ ਪਾਰਟੀ ਦੇ ਮੁਖੀ ਸਿਮਰਜੀਤ ਸਿੰਘ ਬੈਂਸ ਵੱਲੋਂ ਕਥਿਤ ਬਲਾਤਕਾਰ ਦੇ ਇੱਕ ਕੇਸ ‘ਚ ਭਗੌੜਾ ਐਲਾਨਣ ਦੇ ਹੁਕਮ ਨੂੰ ਰੱਦ ਕਰਨ ਦੀ ਮੰਗ ਵਾਲੀ ਪਟੀਸ਼ਨ ਨੂੰ ਖਾਰਜ ਕਰ ਦਿੱਤਾ | ਇਸ ਦੇ ਨਾਲ ਹੀ ਜਸਟਿਸ ਲੀਜ਼ਾ ਗਿੱਲ ਦੀ ਬੈਂਚ ਨੇ ਬੈਂਸ ਦੀ ਅਗਾਊਾ ਜਮਾਨਤ ਦੀ ਅਰਜੀ ਵੀ ਖਾਰਜ ਕਰ ਦਿੱਤੀ ਹੈ |
ਇਸ ਮਾਮਲੇ ‘ਚ ਸਾਬਕਾ ਵਿਧਾਇਕ ਤੇ ਹੋਰ ਪਟੀਸ਼ਨਰਾਂ ਨੇ ਸੀਨੀਅਰ ਵਕੀਲਾਂ ਵਿਨੋਦ ਘਈ, ਕਨਿਕਾ ਆਹੂਜਾ ਅਤੇ ਸੁਨੀਤ ਪਾਲ ਸਿੰਘ ਔਲਖ ਰਾਹੀਂ ਲੁਧਿਆਣਾ ਦੇ ਇੱਕ ਇਲਾਕਾ ਮੈਜਿਸਟ੍ਰੇਟ ਦੀ ਅਦਾਲਤ ‘ਚ 12 ਅਪ੍ਰੈਲ ਦੇ ਉਸ ਹੁਕਮ ਨੂੰ ਰੱਦ ਕਰਨ ਲਈ ਹਾਈ ਕੋਰਟ ਤੱਕ ਪਹੁੰਚ ਕੀਤੀ ਸੀ, ਜਿਸ ‘ਚ ਉਸ ਨੂੰ ਜੁਲਾਈ 2021 ‘ਚ ਲੁਧਿਆਣਾ ਵਿਚ ਦਰਜ ਹੋਏ ਕੇਸ ਵਿਚ ਭਗੌੜਾ ਕਰਾਰ ਦਿੱਤਾ ਗਿਆ ਸੀ | ਹਾਈਕੋਰਟ ਨੇ ਸਹਿ-ਦੋਸ਼ੀ ਪਰਮਜੀਤ ਸਿੰਘ ਬੈਂਸ ਅਤੇ ਕਰਮਜੀਤ ਸਿੰਘ ਦੀਆਂ ਪਟੀਸ਼ਨਾਂ ਨੂੰ ਵੀ ਖਾਰਜ ਕਰ ਦਿੱਤਾ, ਜਿਸ ਵਿੱਚ ਲੁਧਿਆਣਾ ਮੈਜਿਸਟ੍ਰੇਟ ਵੱਲੋਂ ਭਗੌੜਾ ਐਲਾਨਣ ਦੇ ਹੁਕਮਾਂ ਨੂੰ ਰੱਦ ਕਰਨ ਦੀ ਮੰਗ ਕੀਤੀ ਗਈ ਸੀ | ਇੱਕ ਰਿਪੋਰਟ ਅਨੁਸਾਰ, ਬੈਂਸ ਦੇ ਵਕੀਲ ਨੇ ਦਲੀਲ ਦਿੱਤੀ ਸੀ ਕਿ ਸਿਆਸੀ ਵਿਰੋਧੀਆਂ ਦੇ ਇਸ਼ਾਰੇ ‘ਤੇ ਉਸ ਨੂੰ ਐਫ ਆਈ ਆਰ ਵਿਚ ਝੂਠਾ ਫਸਾਇਆ ਜਾ ਰਿਹਾ ਹੈ ਅਤੇ ਦੋਸ਼ ਲਾਇਆ ਗਿਆ ਹੈ ਕਿ ਉਸ ਦੇ ਵਿਰੋਧੀ ਸਿਆਸੀ ਲਾਭ ਲਈ ਬਹੁਤ ਹੇਠਾਂ ਝੁੱਕ ਗਏ ਅਤੇ ਪਟੀਸ਼ਨਰ ਵਿਰੁੱਧ ਝੂਠਾ ਮੁਕੱਦਮਾ ਚਲਾਇਆ | ਪਟੀਸ਼ਨਰ ਨੇ ਇਹ ਵੀ ਦਲੀਲ ਦਿੱਤੀ ਸੀ ਕਿ ਜਾਂਚ ਦੌਰਾਨ ਉਸ ਨੂੰ ਕਦੇ ਗਿ੍ਫਤਾਰ ਨਹੀਂ ਕੀਤਾ ਗਿਆ ਅਤੇ ਉਸ ਨੇ ਪੂਰਾ ਸਹਿਯੋਗ ਦਿੱਤਾ |

LEAVE A REPLY

Please enter your comment!
Please enter your name here