ਚੰਡੀਗੜ੍ਹ : ਹਿੰਦ ਕਮਿਊਨਿਸਟ ਪਾਰਟੀ (ਮਾਰਕਸਵਾਦੀ) ਦੇ ਲੰਮਾ ਸਮਾਂ ਸੂਬਾ ਕਮੇਟੀ ਮੈਂਬਰ ਰਹੇ ਕਾਮਰੇਡ ਹਰਦਿਆਲ ਸਿੰਘ ਮਿਨਹਾਸ (ਐੱਚ ਐੱਸ ਮਿਨਹਾਸ) ਮੰਗਲਵਾਰ ਕੈਨੇਡਾ ਵਿਖੇ ਅਚਾਨਕ ਸਦਾ ਲਈ ਵਿਛੋੜਾ ਦੇ ਗਏ | ਇਹ ਦੁਖਦਾਈ ਸੁਨੇਹਾ ਉਹਨਾ ਦੇ ਸਪੁੱਤਰ ਮਨਪ੍ਰੀਤ ਸਿੰਘ ਮਿਨਹਾਸ ਨੇ ਦਿੱਤਾ | ਉਹ ਬਿਜਲੀ ਮੁਲਾਜ਼ਮਾਂ ਦੀ ਜਥੇਬੰਦੀ ਟੈਕਨੀਕਲ ਸਰਵਿਸਿਜ਼ ਯੂਨੀਅਨ ਵਿੱਚ ਕੰਮ ਕਰਦੇ ਹੋਏ 1974 ਤੋਂ ਹੀ ਹਿੰਦ ਕਮਿਊਨਿਸਟ ਪਾਰਟੀ (ਮਾਰਕਸਵਾਦੀ) ਦੇ ਮੈਂਬਰ ਬਣ ਗਏ ਸਨ ਅਤੇ ਰਿਟਾਇਰਮੈਂਟ ਤੱਕ (2001 ) ਟੈਕਨੀਕਲ ਸਰਵਿਸਿਜ਼ ਯੂਨੀਅਨ ਦੇ ਜਨਰਲ ਸਕੱਤਰ ਰਹੇ | ਉਹ ਬਿਜਲੀ ਮੁਲਾਜ਼ਮਾਂ ਦੀ ਕੌਮੀ ਜਥੇਬੰਦੀ ਇਲੈਕਟ੍ਰੀਸਿਟੀ ਇੰਪਲਾਈਜ਼ ਫੈਡਰੇਸ਼ਨ ਆਫ ਇੰਡੀਆ ਦੇ ਫਾਊਾਡਰ ਮੈਂਬਰ ਸਨ ਤੇ 1984 ਤੋਂ 2001 ਤੱਕ ਲਗਾਤਾਰ ਕੁੱਲ ਹਿੰਦ ਮੀਤ ਪ੍ਰਧਾਨ ਰਹੇ | ਸੁਖਵਿੰਦਰ ਸਿੰਘ ਸੇਖੋਂ ਸੂਬਾ ਸਕੱਤਰ ਅਤੇ ਲਹਿੰਬਰ ਸਿੰਘ ਤੱਗੜ, ਭੂਪ ਚੰਦ ਚੰਨੋ, ਗੁਰਦਰਸ਼ਨ ਸਿੰਘ ਖਾਸਪੁਰ, ਮੇਜਰ ਸਿੰਘ ਭਿੱਖੀਵਿੰਡ, ਬਲਬੀਰ ਸਿੰਘ ਜਾਡਲਾ, ਰੂਪ ਬਸੰਤ ਸਿੰਘ ਵੜੈਚ, ਰਾਮ ਸਿੰਘ ਨੂਰਪੁਰੀ, ਗੁਰਨੇਕ ਸਿੰਘ ਭੱਜਲ, ਸੁਖਪ੍ਰੀਤ ਸਿੰਘ ਜੌਹਲ, ਸੁੱਚਾ ਸਿੰਘ ਅਜਨਾਲਾ ਅਤੇ ਅਬਦੁਲ ਸਤਾਰ ਸਾਰੇ ਸੂਬਾ ਸਕੱਤਰੇਤ ਮੈਂਬਰਾਨ ਨੇ ਸਾਂਝੇ ਬਿਆਨ ਰਾਹੀਂ ਕਾਮਰੇਡ ਮਿਨਹਾਸ ਦੀ ਅਚਾਨਕ ਮੌਤ ‘ਤੇ ਗਹਿਰੇ ਦੁੱਖ ਦਾ ਪ੍ਰਗਟਾਵਾ ਕਰਦੇ ਹੋਏ ਕਿਹਾ ਕਿ ਪਾਰਟੀ ਪਾਸੋਂ ਇੱਕ ਇਮਾਨਦਾਰ, ਮਿਹਨਤੀ ਤੇ ਪੱਕਾ ਮਾਰਕਸਵਾਦੀ ਮੈਂਬਰ ਖੁਸ ਗਿਆ ਹੈ | ਉਹ ਆਪਣੇ ਪਿੱਛੇ ਧਰਮ ਪਤਨੀ, ਤਿੰਨ ਪੁੱਤਰ, ਨੰੂਹਾਂ ਤੇ ਪੋਤੇ-ਪੋਤੀਆ ਛੱਡ ਗਏ ਹਨ |