25.2 C
Jalandhar
Thursday, September 19, 2024
spot_img

ਮਜ਼ਦੂਰ ਗੁਰਵੇਲ ਲਿੱਦੜ ‘ਤੇ ਜ਼ੁਲਮ ਢਾਹੁਣ ਵਾਲਿਆਂ ਨੂੰ ਗਿ੍ਫਤਾਰ ਕੀਤਾ ਜਾਵੇ : ਮਾੜੀਮੇਘਾ, ਯਸ਼ਪਾਲ, ਦੁਧਾਲਾ

ਮਜੀਠਾ : ਪਿਛਲੇ ਦਿਨੀਂ ਮਜੀਠਾ ਬਲਾਕ ਦੇ ਪਿੰਡ ਕੋਟਲਾ ਸੁਲਤਾਨ ਸਿੰਘ ਵਿਖੇ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਏ ਦੇ ਖਾਸਮਖਾਸਾਂ ਨੇ ਇੱਕ ਮਜ਼ਦੂਰ ਗੁਰਵੇਲ ਸਿੰਘ ਪੁੱਤਰ ਅਮਰਜੀਤ ਸਿੰਘ ਜਿਸ ਦਾ ਪਿੰਡ ਭੈਣੀ ਲਿੱਧੜ ਹੈ, ਨੂੰ ਪਿੰਡ ਦੇ ਚੌਂਕ ਵਿਚ ਕੁੱਟਮਾਰ ਕਰ ਕੇ ਰੁੱਖ ਨਾਲ ਪੁੱਠਾ ਲਮਕਾ ਛੱਡਿਆ | ਕਿਸੇ ਨੇ ਵੀ ਜੁਰਅਤ ਨਾ ਕੀਤੀ ਇਸ ਗ਼ਰੀਬ ਨੂੰ ਛੁਡਾਉਣ ਦੀ | ਇਕ ਡੈਪੂਟੇਸ਼ਨ ਉਸ ਗਰੀਬ ਮਜ਼ਦੂਰ ਦੇ ਪਰਵਾਰ ਨੂੰ ਮਿਲਣ ਗਿਆ, ਜਿਸ ਵਿਚ ਸੀ ਪੀ ਆਈ ਪੰਜਾਬ ਦੇ ਮੀਤ ਸਕੱਤਰ ਪਿ੍ਥੀਪਾਲ ਸਿੰਘ ਮਾੜੀਮੇਘਾ, ਬਲਵਿੰਦਰ ਸਿੰਘ ਦੁਧਾਲਾ, ਜਮਹੂਰੀ ਅਧਿਕਾਰ ਸਭਾ ਦੇ ਆਗੂ ਯਸ਼ਪਾਲ ਝਬਾਲ ਤੇ ਸੁਮੀਤ ਸਿੰਘ ਸਨ | ਬਿਕਰਮ ਸਿੰਘ ਮਜੀਠੀਆ ਭਾਵੇਂ ਜੇਲ੍ਹ ਵਿੱਚ ਹੈ, ਪਰ ਉਸ ਦਾ ਇਲਾਕੇ ਵਿੱਚ ਸਿੱਕਾ ਬਰਕਰਾਰ ਹੈ | ਜਦੋਂ ਇਸ ਘਿਨਾਉਣੇ ਕਾਰਨਾਮੇ ਦੀ ਫੋਨ ‘ਤੇ ਵੀਡੀਓ ਰਿਲੀਜ਼ ਹੋਈ ਤਾਂ ਫੇਰ ਰਾਖਸ਼ਸ਼ ਕਿਸਮ ਦੇ ਲੋਕ ਉਸ ਮਜ਼ਦੂਰ ਨੂੰ ਲਾਹ ਕੇ ਬੇਹੋਸ਼ੀ ਦੀ ਹਾਲਤ ਵਿੱਚ ਹਸਪਤਾਲ ਲੈ ਗਏ | ਉਸ ਨੂੰ ਡਾਕਟਰ ਵੀ ਹੱਥ ਪਾਉਣ ਤੋਂ ਕੰਨੀ ਕਤਰਾ ਰਹੇ ਸਨ, ਕਿਉਂਕਿ ਉਸ ਗਰੀਬ ਦੀ ਹਾਲਤ ਹੀ ਬਹੁਤ ਮਾੜੀ ਹੋ ਚੁੱਕੀ ਸੀ | ਮੁੱਢਲੀ ਡਾਕਟਰੀ ਸਹੂਲਤ ਦੇਣ ਤੋਂ ਬਾਅਦ ਮਜੀਠੀਆ ਦੇ ਖੱਬੀ ਖਾਨ ਉਸ ਨੂੰ ਥਾਣੇ ਲੈ ਗਏ ਤੇ ਥਾਣੇਦਾਰ ‘ਤੇ ਦਬਾਅ ਪਾਉਣ ਦੀ ਕੋਸ਼ਿਸ਼ ਕੀਤੀ ਕਿ ਇਸ ਵਿਰੁੱਧ ਖੇਤ ਦੀ ਮੋਟਰ ਦੀ ਤਾਰ ਚੋਰੀ ਕਰਨ ਦਾ ਕੇਸ ਪਾਇਆ ਜਾਵੇ, ਪਰ ਥਾਣੇਦਾਰ ਤਕੜਾ ਨਿਕਲਿਆ, ਉਹ ਨਾ ਮੰਨਿਆ ਤੇ ਉਸ ‘ਤੇ ਕੇਸ ਨਾ ਪਾਇਆ, ਪਰ ਥਾਣੇਦਾਰ ਦੀ ਇੱਕ ਕਮਜ਼ੋਰੀ ਸਾਹਮਣੇ ਨਜ਼ਰ ਆਈ ਕਿ ਉਹ ਉਨ੍ਹਾ ਲੋਕਾਂ ਜਿਨ੍ਹਾਂ ਨੇ ਉਸ ਮਜ਼ਦੂਰ ਨੂੰ ਰੁੱਖ ਨਾਲ ਪੁੱਠਾ ਟੰਗਿਆ ਤੇ ਕੁੱਟਿਆ ਸੀ, ਨੂੰ ਫੜ ਕੇ ਅੰਦਰ ਨਾ ਕਰ ਸਕਿਆ ਤੇ ਨਾ ਹੀ ਉਨ੍ਹਾਂ ‘ਤੇ ਕੋਈ ਕੇਸ ਦਰਜ ਕੀਤਾ | ਜਦੋਂ ਚਾਰ ਚੁਫੇਰਿਓਾ ਦਬਾਅ ਪਿਆ ਤਾਂ ਫਿਰ ਉਨ੍ਹਾਂ ‘ਤੇ ਕੇਸ ਦਰਜ ਕੀਤਾ ਗਿਆ, ਪਰ ਫਿਰ ਵੀ ਸਾਰੇ ਬੰਦਿਆਂ ‘ਤੇ ਨਹੀਂ | ਕੇਸ ਦਰਜ ਹੋਣ ਤੋਂ ਬਾਅਦ ਹੁਣ ਤੱਕ ਇੱਕੋ ਹੀ ਮੁਲਜ਼ਮ ਗਿ੍ਫਤਾਰ ਕੀਤਾ ਗਿਆ ਹੈ | ਬਾਕੀ ਇਲਾਕੇ ਤੇ ਪਿੰਡ ਵਿੱਚ ਦਨਦਨਾਉਂਦੇ ਫਿਰਦੇ ਹਨ | ਉਹ ਉਸ ਗਰੀਬ ਪਰਵਾਰ ਨੂੰ ਧਮਕੀਆਂ ਦੇ ਰਹੇ ਹਨ ਕਿ ਜੇ ਤੁਸਾਂ ਸਮਝੌਤਾ ਨਾ ਕੀਤਾ ਤਾਂ ਤੁਹਾਡਾ ਜਿਊਣਾ ਮੁਸ਼ਕਲ ਬਣਾ ਦਿੱਤਾ ਜਾਏਗਾ | ਜੇ ਇਹ ਹਾਲਾਤ ਰਹੇ ਤਾਂ ਪਰਵਾਰ ਦਾ ਨੁਕਸਾਨ ਵੀ ਹੋ ਸਕਦਾ ਹੈ | ਬੜੀ ਹੈਰਾਨੀ ਹੈ ਕਿ ਪੁਲਸ ਮਹਿਕਮੇ ਨੇ ਜਦੋਂ ਕਿਸੇ ਚੋਰ-ਡਾਕੂ ਨੂੰ ਫੜਨਾ ਹੋਵੇ ਤੇ ਉਹ ਦੋ-ਚਾਰ ਦਿਨ ਕਾਬੂ ਨਾ ਆਵੇ ਤਾਂ ਉਸ ਦੇ ਘਰ ਵਾਲਿਆਂ ਨੂੰ ਚੁੱਕ ਲਿਆਉਂਦੇ ਹਨ, ਪਰ ਇਸ ਕੇਸ ਵਿੱਚ ਅਜਿਹੀ ਕਾਰਵਾਈ ਕੋਈ ਨਹੀਂ ਕੀਤੀ ਜਾ ਰਹੀ, ਜਿਸ ਤੋਂ ਸਾਫ ਜ਼ਾਹਰ ਹੁੰਦਾ ਹੈ ਕਿ ਦਾਲ ਕਾਲੀ ਹੈ | ਆਗੂਆਂ ਨੇ ਡੀ ਐੱਸ ਪੀ ਮਜੀਠਾ ਨਾਲ ਵੀ ਮੁਲਾਕਾਤ ਕੀਤੀ ਭਾਵੇਂ ਕਿ ਉਨ੍ਹਾਂ ਤੋਂ ਪਹਿਲੋਂ ਆਗੂ ਮਜੀਠਾ ਥਾਣੇਦਾਰ ਨੂੰ ਮਿਲਣ ਗਏ ਤਾਂ ਉਸ ਨੇ ਇੰਨਾ ਇੱਜ਼ਤ-ਮਾਣ ਕੀਤਾ ਕਿ ਆਗੂਆਂ ਨੂੰ ਅੰਦਰ ਦਫਤਰ ਵਿੱਚ ਬਿਠਾਉਣ ਦੀ ਥਾਂ ਧੁੱਪੇ ਖਲੋਤਿਆਂ ਹੀ ਮਿਲਿਆ ਤੇ ਨਾਲ ਹੀ ਪੱਲਾ ਝਾੜ ਦਿੱਤਾ ਕਿ ਇਸ ਕੇਸ ਵਿਚ ਮੇਰਾ ਕੋਈ ਰੋਲ ਨਹੀਂ, ਡੀ ਐੱਸ ਪੀ ਨੂੰ ਜਾ ਕੇ ਮਿਲੋ | ਡੀ ਐੱਸ ਪੀ ਦਫਤਰ ਕਿਸਾਨਾਂ ਦੇ ਧਰਨੇ ਨੂੰ ਵੇਖ ਕੇ ਹੈਰਾਨੀ ਹੋ ਗਈ ਕਿ ਇੱਕ ਕਿਸਾਨ ਜਥੇਬੰਦੀ ਇਸ ਕੇਸ ਨਾਲ ਸੰਬੰਧਤ ਮਜ਼ਦੂਰ ‘ਤੇ ਜ਼ੁਲਮ ਕਰਨ ਵਾਲਿਆਂ ਦੇ ਹੱਕ ਵਿਚ ਦਿਨ-ਰਾਤ ਧਰਨਾ ਲਾ ਕੇ ਬੈਠੀ ਹੈ ਤੇ ਮੰਗ ਇਹ ਹੈ ਕੇਸ ਰੱਦ ਕੀਤਾ ਜਾਵੇ |
ਆਗੂਆਂ ਨੇ ਕਿਹਾ ਕਿ ਜੇ ਅਜਿਹੇ ਹਾਲਾਤ ਰਹੇ ਤਾਂ ਸ਼ਾਇਦ ਸੀ ਪੀ ਆਈ ਬਾਕੀ ਜਥੇਬੰਦੀਆਂ ਨੂੰ ਨਾਲ ਲੈ ਕੇ ਡੀ ਐੱਸ ਪੀ ਦਫਤਰ ਅੱਗੇ ਪੱਕਾ ਧਰਨਾ ਲਾ ਕੇ ਬੈਠ ਜਾਵੇਗੀ | ਇਸ ਲਈ ਪ੍ਰਸ਼ਾਸਨ ਏਧਰ ਖਾਸ ਧਿਆਨ ਦੇਵੇ |

Related Articles

LEAVE A REPLY

Please enter your comment!
Please enter your name here

Latest Articles