25.2 C
Jalandhar
Thursday, September 19, 2024
spot_img

ਨੂਪੁਰ ਸ਼ਰਮਾ ਦੀ ਗਿ੍ਫਤਾਰੀ ਲਈ ਕਈ ਸ਼ਹਿਰਾਂ ‘ਚ ਪ੍ਰਦਰਸ਼ਨ, ਹਿੰਸਾ, ਰਾਂਚੀ ‘ਚ ਕਰਫਿਊ

ਨਵੀਂ ਦਿੱਲੀ : ਭਾਜਪਾ ਵੱਲੋਂ ਮੁਅੱਤਲ ਕੀਤੀ ਜਾ ਚੁੱਕੀ ਤਰਜਮਾਨ ਨੂਪੁਰ ਸ਼ਰਮਾ ਦੀ ਗਿ੍ਫਤਾਰੀ ਦੀ ਮੰਗ ਨੂੰ ਲੈ ਕੇ ਸ਼ੁੱਕਰਵਾਰ ਦੇਸ਼ ਦੇ ਕਈ ਸ਼ਹਿਰਾਂ ਵਿਚ ਪ੍ਰਦਰਸ਼ਨ ਕੀਤੇ ਗਏ | ਦਿੱਲੀ ਦੀ ਸ਼ਾਹੀ ਮਸਜਿਦ ਦੇ ਬਾਹਰ ਅੱਧੇ ਘੰਟੇ ਦੇ ਪ੍ਰਦਰਸ਼ਨ ਤੋਂ ਬਾਅਦ ਸ਼ਾਹੀ ਇਮਾਮ ਨੇ ਕਿਹਾ ਕਿ ਉਨ੍ਹਾ ਪ੍ਰਦਰਸ਼ਨ ਦਾ ਸੱਦਾ ਨਹੀਂ ਦਿੱਤੀ ਸੀ | ਉਸਤੋਂ ਬਾਅਦ ਫਿਰ ਲੋਕ ਵੱਡੀ ਗਿਣਤੀ ਵਿਚ ਇਕੱਠੇ ਹੋ ਗਏ | ਯੂ ਪੀ ਦੇ ਲਖਨਊ, ਇਲਾਹਾਬਾਦ, ਦਿਓਬੰਦ, ਫਿਰੋਜ਼ਾਬਾਦ ਤੇ ਮੁਰਾਦਾਬਾਦ ਵਿਚ ਵੀ ਜੁੰਮੇ ਦੇ ਨਮਾਜ਼ ਤੋਂ ਬਾਅਦ ਲੋਕਾਂ ਨੇ ਮੰਗ ਕੀਤੀ ਕਿ ਪੈਗੰਬਰ ਮੁਹੰਮਦ ਬਾਰੇ ਗਲਤ ਗੱਲਾਂ ਕਹਿਣ ਵਾਲੀ ਨੂਪੁਰ ਨੂੰ ਗਿ੍ਫਤਾਰ ਕੀਤਾ ਜਾਵੇ | ਇਲਾਹਾਬਾਦ ਵਿਚ ਪਥਰਾਅ ਦੌਰਾਨ ਕਈ ਪੁਲਸਮੈਨ ਜ਼ਖਮੀ ਹੋ ਗਏ | ਸਹਾਰਨਪੁਰ ਵਿਚ ਲੋਕਾਂ ਨੇ ਘੰਟਾਘਰ ਵੱਲ ਮਾਰਚ ਕਰਨ ਦੀ ਕੋਸ਼ਿਸ਼ ਕੀਤੀ ਪਰ ਪੁਲਸ ਨੇ ਡੰਡਾਚਾਰਜ ਕਰਕੇ ਖਿੰਡਾ ਦਿੱਤੇ | ਝਾਰਖੰਡ ਦੀ ਰਾਜਧਾਨੀ ਵਿਚ ਪਥਰਾਅ ਤੋਂ ਬਾਅਦ ਪੁਲਸ ਨੇ ਲਾਠੀਚਾਰਜ ਕੀਤਾ | ਮੋਟਰ-ਗੱਡੀਆਂ ਨੂੰ ਅੱਗਾਂ ਲਾਉਣ ਵਾਲਿਆਂ ਨੂੰ ਖਿੰਡਾਉਣ ਲਈ ਪੁਲਸ ਨੇ ਹਵਾਈ ਫਾਇਰ ਵੀ ਕੀਤੇ | ਸਥਿਤੀ ਵਿਗੜਦੀ ਦੇਖ ਸ਼ਹਿਰ ਦੇ ਕਈ ਹਿੱਸਿਆਂ ਵਿਚ ਕਰਫਿਊ ਲਾਉਣਾ ਪਿਆ |

Related Articles

LEAVE A REPLY

Please enter your comment!
Please enter your name here

Latest Articles