ਸ਼ਾਹਕੋਟ (ਗਿਆਨ ਸੈਦਪੁਰੀ)-ਭਾਰਤੀ ਖੇਤ ਮਜ਼ਦੂਰ ਯੂਨੀਅਨ (ਬੀ ਕੇ ਐੱਮ ਯੂ) ਦੀ ਕੌਮੀ ਕਾਰਜਕਾਰਨੀ ਦੀ ਚੇਨਈ (ਤਾਮਿਲਨਾਡੂ) ਵਿੱਚ 23 ਅਤੇ 24 ਫਰਵਰੀ ਨੂੰ ਹੋ ਰਹੀ ਮੀਟਿੰਗ ਵਿੱਚ ਹਿੱਸਾ ਲੈਣ ਲਈ ਪੰਜਾਬ ਅਤੇ ਹਰਿਆਣਾ ਦਾ 7 ਮੈਂਬਰੀ ਵਫਦ ਚੇਨਈ ਪਹੁੰਚ ਗਿਆ | ਭਾਰਤੀ ਖੇਤ ਮਜ਼ਦੂਰ ਯੂਨੀਅਨ ਦੇ ਜਨਰਲ ਸਕੱਤਰ ਗੁਲਜ਼ਾਰ ਗੋਰੀਆ ਨੇ ਦੱਸਿਆ ਕਿ ਮੀਟਿੰਗ ਵਿੱਚ ਖੇਤ ਮਜ਼ਦੂਰਾਂ ਲਈ ਮਨਰੇਗਾ ਵਰਗੀਆਂ ਸਕੀਮਾਂ ਦੇ ਬਜਟ ਨੂੰ ਘਟਾਉਣ ਅਤੇ ਮਜ਼ਦੂਰ ਵਰਗ ਨਾਲ ਹੋ ਰਹੀਆਂ ਬੇਇਨਸਾਫੀਆਂ ਵਿਰੁੱਧ ਕੀਤੇ ਜਾਣ ਵਾਲੇ ਸੰਘਰਸ਼ ਦੀ ਰੂਪ-ਰੇਖਾ ਉਲੀਕੀ ਜਾਵੇਗੀ | ਕੋਲਕਾਤਾ ‘ਚ ਹੋਈ ਪਿਛਲੀ ਮੀਟਿੰਗ ਤੋਂ ਬਾਅਦ ਦੀਆਂ ਸਰਗਰਮੀਆਂ ਦਾ ਰੀਵਿਊ ਕੀਤਾ ਜਾਵੇਗਾ | ਬੀ ਕੇ ਐੱਮ ਯੂ ਵੱਲੋਂ ਕੀਤੇ ਜਾਣ ਵਾਲੇ ਕੰਮਾਂ ਬਾਰੇ ਵਿਚਾਰ ਕੀਤਾ ਜਾਵੇਗਾ | ਗੋਰੀਆ ਨੇ ਦੱਸਿਆ ਕਿ ਭਾਰਤੀ ਖੇਤ ਮਜ਼ਦੂਰ ਯੂਨੀਅਨ ਦੀ ਕੌਮੀ ਕਾਨਫਰੰਸ, ਜੋ ਬਿਹਾਰ ਵਿੱਚ ਹੋਣੀ ਹੈ, ਦੀ ਤਿਆਰੀ ਸੰਬੰਧੀ ਵੀ ਵਿਚਾਰ-ਚਰਚਾ ਹੋਵੇਗੀ |
ਚੇਨਈ ਮੀਟਿੰਗ ਵਿੱਚ ਭਾਗ ਲੈਣ ਵਾਲੇ ਆਗੂਆਂ ਵਿੱਚ ਭਾਰਤੀ ਖੇਤ ਮਜ਼ਦੂਰ ਯੂਨੀਅਨ ਦੇ ਜਨਰਲ ਸਕੱਤਰ ਗੋਰੀਆ ਤੋਂ ਇਲਾਵਾ ਭਾਰਤੀ ਖੇਤ ਮਜ਼ਦੂਰ ਯੂਨੀਅਨ ਦੇ ਸਕੱਤਰ ਦਰਿਆਓ ਸਿੰਘ ਕਸ਼ਅਪ, ਪੰਜਾਬ ਖੇਤ ਮਜ਼ਦੂਰ ਸਭਾ ਦੀ ਜਨਰਲ ਸਕੱਤਰ ਦੇਵੀ ਕੁਮਾਰੀ ਸਰਹਾਲੀ ਕਲਾਂ ਤੇ ਬੀ ਕੇ ਐੱਮ ਯੂ ਹਰਿਆਣਾ ਦੇ ਕਾਰਜਕਾਰੀ ਪ੍ਰਧਾਨ ਜਿਲੇ ਸਿੰਘ ਪਾਲ, ਪ੍ਰੀਤਮ ਸਿੰਘ ਨਿਆਮਤਪੁਰ, ਪ੍ਰੇਮ ਸਿੰਘ ਬੁੱਢਾ ਖੇੜਾ (ਦੋਵੇਂ ਕਾਰਜਕਾਰਨੀ ਮੈਂਬਰ) ਸ਼ਾਮਲ ਹਨ |