ਮੁੰਬਈ : ਕੌਮੀ ਜਾਂਚ ਏਜੰਸੀ (ਐੱਨ ਆਈ ਏ) ਨੇ ਮੁੰਬਈ ਪੁਲਸ ਨੂੰ ਚੌਕਸ ਕਰਦਿਆਂ ਸ਼ਹਿਰ ਵਿਚ ‘ਖਤਰਨਾਕ ਵਿਅਕਤੀ’ ਬਾਰੇ ਜਾਣਕਾਰੀ ਸਾਂਝੀ ਕੀਤੀ ਹੈ, ਜਿਸ ਨੂੰ ਪਾਕਿਸਤਾਨ, ਚੀਨ ਅਤੇ ਹਾਂਗਕਾਂਗ ‘ਚ ਸਿਖਲਾਈ ਦਿੱਤੀ ਗਈ ਹੈ | ਸੂਤਰਾਂ ਨੇ ਖੁਲਾਸਾ ਕੀਤਾ ਹੈ ਕਿ ਮੁੰਬਈ ਪੁਲਸ ਨੂੰ ਕੁਝ ਦਿਨ ਪਹਿਲਾਂ ਐੱਨ ਆਈ ਏ ਤੋਂ ਇਸ ਬਾਰੇ ਈਮੇਲ ਮਿਲੀ ਸੀ, ਜਿਸ ‘ਚ ਏਜੰਸੀ ਨੇ ਦਾਅਵਾ ਕੀਤਾ ਸੀ ਕਿ ਸਰਫਰਾਜ਼ ਮੈਮਨ ਵਜੋਂ ਪਛਾਣਿਆ ਗਿਆ ਵਿਅਕਤੀ ਅਮਨ-ਕਾਨੂੰਨ ਦੀ ਸਥਿਤੀ ਲਈ ਗੰਭੀਰ ਖਤਰਾ ਹੋ ਸਕਦਾ ਹੈ ਤੇ ਉਹ ਹੁਣ ਮੁੰਬਈ ਪਹੁੰਚ ਗਿਆ ਹੈ | ਉਹ ਖਤਰਨਾਕ ਹੈ | ਏਜੰਸੀ ਨੇ ਉਸ ਦਾ ਆਧਾਰ ਕਾਰਡ, ਡਰਾਈਵਿੰਗ ਲਾਇਸੈਂਸ, ਪਾਸਪੋਰਟ ਅਤੇ ਹੋਰ ਦਸਤਾਵੇਜ਼ ਵੀ ਮੁੰਬਈ ਪੁਲਸ ਨਾਲ ਸਾਂਝੇ ਕੀਤੇ ਹਨ | ਸੂਤਰਾਂ ਨੇ ਦੱਸਿਆ ਕਿ ਮੈਮਨ ਨੂੰ ਗਿ੍ਫਤਾਰ ਕਰਨ ਲਈ ਵਿਸ਼ੇਸ਼ ਟੀਮਾਂ ਬਣਾਈਆਂ ਗਈਆਂ ਹਨ |




