ਨਵੀਂ ਦਿੱਲੀ : ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਸੋਮਵਾਰ ਦਾਅਵਾ ਕੀਤਾ ਕਿ ਸੀ ਬੀ ਆਈ ਦੇ ਜ਼ਿਆਦਾਤਰ ਅਧਿਕਾਰੀ ਉਨ੍ਹਾ ਦੇ ਡਿਪਟੀ ਮਨੀਸ਼ ਸਿਸੋਦੀਆ ਨੂੰ ਗਿ੍ਫਤਾਰ ਕਰਨ ਦਾ ਵਿਰੋਧ ਕਰ ਰਹੇ ਸਨ, ਪਰ ਸਿਆਸੀ ਦਬਾਅ ਕਾਰਨ ਅਜਿਹਾ ਕੀਤਾ | ਸੀ ਬੀ ਆਈ ਨੇ ਐਤਵਾਰ ਨੂੰ ਸਿਸੋਦੀਆ ਨੂੰ ਸ਼ਰਾਬ ਦੀ ਵਿਕਰੀ ਨਾਲ ਸੰਬੰਧਤ ਹੁਣ ਰੱਦ ਕੀਤੀ ਆਬਕਾਰੀ ਨੀਤੀ ‘ਚ ਕਥਿਤ ਭਿ੍ਸ਼ਟਾਚਾਰ ਦੇ ਸੰਬੰਧ ‘ਚ ਗਿ੍ਫਤਾਰ ਕੀਤਾ | ਕੇਜਰੀਵਾਲ ਨੇ ਟਵੀਟ ਕੀਤਾ-ਮੈਨੂੰ ਦੱਸਿਆ ਗਿਆ ਹੈ ਕਿ ਜ਼ਿਆਦਾਤਰ ਸੀ ਬੀ ਆਈ ਅਧਿਕਾਰੀ ਮਨੀਸ਼ ਦੀ ਗਿ੍ਫਤਾਰੀ ਦੇ ਵਿਰੁੱਧ ਸਨ | ਉਨ੍ਹਾਂ ਸਾਰਿਆਂ ਦਾ ਸਿਸੋਦੀਆ ਲਈ ਬਹੁਤ ਸਤਿਕਾਰ ਹੈ ਅਤੇ ਉਨ੍ਹਾਂ ਵਿਰੁੱਧ ਕੋਈ ਸਬੂਤ ਨਹੀਂ ਹੈ, ਪਰ ਸਿਸੋਦੀਆ ਨੂੰ ਗਿ੍ਫਤਾਰ ਕਰਨ ਦਾ ਸਿਆਸੀ ਦਬਾਅ ਇੰਨਾ ਜ਼ਿਆਦਾ ਸੀ ਕਿ ਉਨ੍ਹਾਂ ਨੂੰ ਕਹਿਣਾ ਮੰਨਣਾ ਪਿਆ |




