ਪੰਜਾਬੀ ‘ਵਰਸਿਟੀ ‘ਚ ਵਿਦਿਆਰਥੀ ਦੀ ਹੱਤਿਆ

0
186

ਪਟਿਆਲਾ : ਪੰਜਾਬੀ ਯੂਨੀਵਰਸਿਟੀ ਦੇ ਕੈਂਪਸ ਵਿਚ ਸੋਮਵਾਰ ਬਾਅਦ ਦੁਪਹਿਰ ਨਵਜੋਤ ਸਿੰਘ ਉਰਫ ਪਿ੍ੰਸ ਦੀ ਚਾਕੂ ਮਾਰ ਕੇ ਹੱਤਿਆ ਕਰ ਦਿੱਤੀ ਗਈ | ਉਹ ਯੂਨੀਵਰਸਿਟੀ ਕਾਲਜ ਆਫ ਇੰਜੀਨੀਅਰਿੰਗ ਵਿਚ ਕੰਪਿਊਟਰ ਸਾਇੰਸ ਇੰਜੀਨੀਅਰਿੰਗ ਦਾ ਤੀਜੇ ਸਾਲ ਦਾ ਵਿਦਿਆਰਥੀ ਸੀ | ਉਸ ਦੇ ਪੇਟ ਵਿਚ ਚਾਕੂ ਦੇ ਕਈ ਵਾਰ ਕੀਤੇ ਗਏ | ਨਵਜੋਤ ਸੰਗਤਪੁਰਾ ਦਾ ਰਹਿਣ ਵਾਲਾ ਸੀ | ਇਸ ਦੌਰਾਨ ਇਕ ਹੋਰ ਵਿਦਿਆਰਥੀ ਵੀ ਜ਼ਖਮੀ ਹੋ ਗਿਆ |
ਅਧਿਕਾਰੀਆਂ ਨੇ ਦੱਸਿਆ ਕਿ ਕਾਲਜ ਦੇ ਬਾਹਰ ਕਈ ਬਾਹਰਲੇ ਬੰਦੇ ਸਨ ਤੇ ਤਕਰਾਰ ਤੋਂ ਬਾਅਦ ਨਵਜੋਤ ‘ਤੇ ਚਾਕੂ ਨਾਲ ਹਮਲਾ ਕਰ ਦਿੱਤਾ ਗਿਆ | ਉਧਰ ਵਿਦਿਆਰਥੀਆਂ ਨੇ ਦੱਸਿਆ ਕਿ ਨਵਜੋਤ ਪਾਸੇ ਖੜ੍ਹਾ ਸੀ ਤੇ ਐਵੇਂ ਮੌਤ ਦਾ ਸ਼ਿਕਾਰ ਹੋ ਗਿਆ |
ਯੂਨੀਵਰਸਿਟੀ ਦੇ ਲੋਕ ਸੰਪਰਕ ਅਧਿਕਾਰੀ ਦਲਜੀਤ ਅਮੀ ਨੇ ਦੱਸਿਆ ਕਿ ਯੂਨੀਵਰਸਿਟੀ ਨੇ ਸੀ ਸੀ ਟੀ ਵੀ ਫੁਟੇਜ਼ ਇਕੱਠੇ ਕਰ ਲਏ ਹਨ, ਜਿਹੜੇ ਪੁਲਸ ਨੂੰ ਦਿੱਤੇ ਜਾ ਰਹੇ ਹਨ | ਘਟਨਾ ਕਰੀਬ ਸਵਾ 12 ਵਜੇ ਹੋਈ | ਕਾਲਜ ਦੇ ਬਾਹਰ 20 ਤੋਂ ਵੱਧ ਵਿਦਿਆਰਥੀ ਖੜ੍ਹੇ ਸਨ | ਕਈਆਂ ਦਾ ਆਪਸ ਵਿਚ ਬੋਲ-ਬੁਲਾਰਾ ਹੋ ਗਿਆ | ਇਸ ਦੌਰਾਨ ਨਵਜੋਤ ‘ਤੇ ਹਮਲਾ ਕਰ ਦਿੱਤਾ ਗਿਆ | ਐੱਸ ਐੱਸ ਪੀ ਪਟਿਆਲਾ ਨੇ ਯੂਨੀਵਰਸਿਟੀ ਕੈਂਪਸ ਦਾ ਦੌਰਾ ਕੀਤਾ | ਯੂਨੀਵਰਸਿਟੀ ਦੇ ਸਟਾਫ ਨੇ ਕਿਹਾ ਕਿ ਪਿਛਲੇ ਸਮੇਂ ‘ਚ ਕੈਂਪਸ ‘ਚ ਕਈ ਚੋਰੀਆਂ ਅਤੇ ਹੋਰ ਘਟਨਾਵਾਂ ਹੋ ਚੁੱਕੀਆਂ ਹਨ | ਯੂਨੀਵਰਸਿਟੀ ਨੂੰ ਕਾਨੂੰਨ ਅਤੇ ਵਿਵਸਥਾ ਦੀ ਸਥਿਤੀ ਨੂੰ ਦੇਖਣ ਦੀ ਲੋੜ ਹੈ |

LEAVE A REPLY

Please enter your comment!
Please enter your name here