ਪੱਟੀ (ਬਲਦੇਵ ਸਿੰਘ ਸੰਧੂ, ਸ਼ਮਸ਼ੇਰ ਸਿੰਘ ਯੋਧਾ) ਕਾਂਗਰਸ ਸਰਕਾਰ ਸਮੇੇਂ ਮਾਰਕੀਟ ਕਮੇਟੀ ਪੱਟੀ ਦੇ ਚੇਅਰਮੈਨ ਰਹੇ ਮੇਜਰ ਸਿੰਘ ਧਾਲੀਵਾਲ ਦੀ ਇਕ ਔਰਤ ਨੇ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਹੈ | ਸੋਮਵਾਰ ਕਰੀਬ 11 ਵਜੇ ਧਾਲੀਵਾਲ ਆਪਣੇ ਮੈਰਿਜ ਪੈਲੇਸ ਪਿੰਡ ਸੰਗਵਾਂ ਵਿਚ ਮੁਲਾਜ਼ਮਾਂ ਨਾਲ ਹਿਸਾਬ-ਕਿਤਾਬ ਕਰ ਰਹੇ ਸਨ ਕਿ ਅਮਨਦੀਪ ਕੌਰ ਨਾਂਅ ਦੀ ਮਹਿਲਾ ਪੈਲੇਸ ਵਿਚ ਪੁੱਜੀ | ਕੁਝ ਕਿਹਾ-ਸੁਣੀ ਤੋਂ ਬਾਅਦ ਉਸ ਨੇ ਧਾਲੀਵਾਲ ਦਾ ਪਿਸਤੌਲ ਚੁੱਕਿਆ ਤੇ ਗੋਲੀਆਂ ਚਲਾ ਦਿੱਤੀਆਂ | ਇਹ ਵੀ ਖਬਰ ਹੈ ਕਿ ਮਹਿਲਾ ਪੈਲੇਸ ਵਿਚ ਕੰਮ ਕਰਦੀ ਸੀ | ਪੁਲਸ ਨੂੰ ਹੱਤਿਆ ਰੰਜਿਸ਼ ਲੱਗ ਰਹੀ ਹੈ | ਮਹਿਲਾ ਦੇ ਨਾਲ ਕੋਈ ਹੋਰ ਵੀ ਸੀ, ਜਿਸ ਦੀ ਪਛਾਣ ਲਈ ਸੀ ਸੀ ਟੀ ਵੀ ਖੰਗਾਲੇ ਜਾ ਰਹੇ ਸਨ | ਫਰਾਰ ਹੋਣ ਵੇਲੇ ਮਹਿਲਾ ਪਿਸਤੌਲ ਵੀ ਨਾਲ ਲੈ ਗਈ |