11.5 C
Jalandhar
Saturday, December 21, 2024
spot_img

2 ਦਹਿਸ਼ਤਗਰਦ ਹਲਾਕ, ਜਵਾਨ ਸ਼ਹੀਦ

ਸ੍ਰੀਨਗਰ : ਦੱਖਣੀ ਕਸ਼ਮੀਰ ਦੇ ਜ਼ਿਲ੍ਹੇ ਪੁਲਵਾਮਾ ਦੇ ਪਿੰਡ ਪਡਗਾਮਪੋਰਾ ‘ਚ ਮੰਗਲਵਾਰ ਮੁਕਾਬਲੇ ਦੌਰਾਨ ਦੋ ਦਹਿਸ਼ਤਗਰਦ ਮਾਰੇ ਗਏ | ਵਿਸ਼ਵਾਸ ਕੀਤਾ ਜਾਂਦਾ ਹੈ ਕਿ ਇਨ੍ਹਾਂ ਹੀ ਐਤਵਾਰ ਪੁਲਵਾਮਾ ਦੇ ਅਚਾਨ ਕਸਬੇ ‘ਚ ਬੈਂਕ ਗਾਰਡ ਕਸ਼ਮੀਰੀ ਪੰਡਤ ਸੰਜੇ ਸ਼ਰਮਾ ਨੂੰ ਮਾਰਿਆ ਸੀ | ਦੋਨੋਂ ਮਸਜਿਦ ‘ਚ ਲੁਕੋ ਹੋਏ ਸਨ | ਅਕੀਬ ਮੁਸ਼ਤਾਕ ਭੱਟ ਮਸਜਿਦ ‘ਚ ਮਾਰਿਆ ਗਿਆ, ਜਦਕਿ ਉਥੋਂ ਭੱਜ ਕੇ ਕਿਸੇ ਦੇ ਘਰ ਵਿਚ ਲੁਕਣ ਵਾਲਾ ਐਜਾਜ਼ ਅਹਿਮਦ ਭੱਟ ਵੀ ਮਾਰਿਆ ਗਿਆ | ਮੁਕਾਬਲੇ ਦੌਰਾਨ 55 ਰਾਸ਼ਟਰੀ ਰਾਈਫਲਜ਼ ਦਾ ਜਵਾਨ ਵੀ ਸ਼ਹੀਦ ਹੋ ਗਿਆ | ਉਸ ਦੇ ਪੱਟ ਵਿਚ ਗੋਲੀ ਲੱਗੀ ਸੀ, ਪਰ ਮੁੱਖ ਨਾੜ ਵਿਚ ਗੋਲੀ ਲੱਗਣ ਨਾਲ ਖੂਨ ਜ਼ਿਆਦਾ ਵਹਿਣ ਕਰਕੇ ਉਹ ਬਚ ਨਹੀਂ ਸਕਿਆ |

Related Articles

LEAVE A REPLY

Please enter your comment!
Please enter your name here

Latest Articles